ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਕਰਵਾਇਆ ਗਿਆ ''ਤੀਆਂ ਦਾ ਮੇਲਾ '' ਯਾਦਗਾਰੀ ਹੋ ਨਿਬੜਿਆ

Saturday, Aug 03, 2024 - 04:44 PM (IST)

ਰੋਮ(ਕੈਂਥ) - ਮੇਲੇ ਸਾਡੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਭਾਈਚਾਰਕ ਸਾਂਝ, ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਪ੍ਰਫੁਲਿਤ ਕਰਨ ਵਿਚ ਆਪਣਾ ਵਿਲੱਖਣ ਯੋਗਦਾਨ ਪਾਉਂਦੇ ਹਨ । ਇਟਲੀ ਦੇ ਸੂਬੇ ਲੰਬਾਰਦੀਆ ਦੇ ਜ਼ਿਲ੍ਹਾ ਮਾਨਤੋਵਾ 'ਚ  ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਟੇਕ ਚੰਦ ਜਗਤਪੁਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ 'ਤੀਆਂ ਦਾ ਮੇਲਾ' ਵਿਲੱਖਣ ਪੈੜਾ ਪਾਉਂਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ ।

PunjabKesari

ਇਸ ਮੇਲੇ ਵਿੱਚ ਹਰਸਿਮਰਤ ਕੌਰ ਲਹਿਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ  ਰਜਿੰਦਰ ਕੌਰ ਲਾਟੀ ਵਿਸ਼ੇਸ਼ ਤੌਰ 'ਤੇ ਪਹੁੰਚੇ।  ਬਲਜੀਤ ਕੁਮਾਰੀ ਨੇ ਬਹੁਤ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਅੰਦਾਜ਼ ਦੇ ਵਿੱਚ  ਮੰਚ ਸੰਚਾਲਕ ਵਜੋਂ  ਭੂਮਿਕਾ ਨਿਭਾਉਦਿਆਂ  ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੇਲੇ ਵਿਚ ਪੰਜਾਬਣ ਮੁਟਿਆਰਾਂ ਨੇ ਪਹੁੰਚ ਕੇ ਮੇਲੇ ਦਾ ਖੂਬ ਆਨੰਦ ਮਾਣਿਆ ਅਤੇ ਇਸ ਮੇਲੇ ਵਿੱਚ ਵੱਖ-ਵੱਖ ਗੀਤਾਂ 'ਤੇ ਬਾਕਮਾਲ ਪੇਸ਼ਕਾਰੀ ਕਰਕੇ ਨਿਵੇਕਲਾ ਰੰਗ ਬੰਨ੍ਹਿਆ।

PunjabKesari

ਇਸ ਮੇਲੇ ਵਿੱਚ ਗਿੱਧੇ ਭੰਗੜੇ ਤੋਂ ਇਲਾਵਾ ਵੱਖ-ਵੱਖ ਗੀਤਾਂ 'ਤੇ ਡਾਂਸ ਅਤੇ ਕੋਰੀਓਗ੍ਰਾਫੀ ਕੀਤੀ ਗਈ। ਮੇਲਾ ਪ੍ਰਬੰਧਕ ਮਨਜੀਤ ਕੌਰ ਜਗਤਪੁਰ ,ਅਮਨਦੀਪ ਕੌਰ ਵਿਰਕ, ਪਰਮਿੰਦਰ ਕੌਰ, ਮੋਨਾ ਘੋਤੜਾ, ਕਿਰਨ ਬਾਲਾ,ਗੁਰਲੀਨ ਕੌਰ ,ਚਰਨਜੀਤ ਚੰਨੀ ,ਜੱਸੀ,ਜਸ਼ਨ ਆਦਿ ਨੇ ਤੀਆਂ ਦੇ ਮੇਲੇ ਵਿੱਚ ਪਹੁੰਚੀਆਂ ਸਭ ਪੰਜਾਬਣਾਂ ਦਾ ਧੰਨਵਾਦ ਕਰਦਿਆਂ  ਕਿਹਾ ਕਿ ਇਹ ਮੇਲੇ ਸਾਰਿਆਂ ਦੇ ਸਹਿਯੋਗ ਨਾਲ ਹੀ ਕਾਮਯਾਬ ਹੁੰਦੇ ਹਨ ਅਤੇ ਸਾਨੂੰ ਸਾਰਿਆਂ ਦਾ ਸਹਿਯੋਗ ਦੇਣਾ ਚਾਹੀਦਾ ਹੈ ।

PunjabKesari

ਇਸ ਮੌਕੇ 'ਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਟਰੱਸਟ ਵੱਲੋਂ ਕੀਤਾ ਗਿਆ ਸੀ। ਮੇਲੇ ਵਿੱਚ  ਪੇਸ਼ਕਾਰੀ 'ਚ ਹਿੱਸਾ ਲੈਣ ਵਾਲੀਆਂ ਪੰਜਾਬਣਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੇਲੇ ਨੂੰ ਕਾਮਯਾਬ ਕਰਨ ਵਿੱਚ ਅਮਰੀਕ ਸਿੰਘ, ਸਰਬਜੀਤ ਸਿੰਘ ,ਨਵਦੀਪ ਸਿੰਘ ,ਹੈਪੀ ਲਹਿਰਾ ,ਬਲਜੀਤ ਕੁਮਾਰ ,ਰਵਿੰਦਰ ਕੁਮਾਰ, ਸਨੀ ਘੋਤੜਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।


Harinder Kaur

Content Editor

Related News