ਸਿੰਗਾਪੁਰ: ਨਵੇਂ ਰਾਸ਼ਟਰਪਤੀ ਲਈ ਭਲਕੇ ਹੋਵੇਗੀ ਵੋਟਿੰਗ, ਭਾਰਤੀ ਮੂਲ ਦੇ ਸਾਬਕਾ ਮੰਤਰੀ ਸ਼ਨਮੁਗਾਰਤਨਮ ਮੈਦਾਨ 'ਚ

Thursday, Aug 31, 2023 - 10:02 AM (IST)

ਸਿੰਗਾਪੁਰ: ਨਵੇਂ ਰਾਸ਼ਟਰਪਤੀ ਲਈ ਭਲਕੇ ਹੋਵੇਗੀ ਵੋਟਿੰਗ, ਭਾਰਤੀ ਮੂਲ ਦੇ ਸਾਬਕਾ ਮੰਤਰੀ ਸ਼ਨਮੁਗਾਰਤਨਮ ਮੈਦਾਨ 'ਚ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਲੋਕ ਸ਼ੁੱਕਰਵਾਰ ਨੂੰ ਦੇਸ਼ ਦੇ ਨੌਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣਗੇ। ਤਿਕੋਣੀ ਮੁਕਾਬਲੇ 'ਚ ਭਾਰਤੀ ਮੂਲ ਦੇ ਸਾਬਕਾ ਮੰਤਰੀ ਥਰਮਨ ਸ਼ਨਮੁਗਾਰਤਨਮ ਚੋਟੀ ਦੇ ਅਹੁਦੇ ਦੀ ਦੌੜ 'ਚ ਸ਼ਾਮਲ ਹਨ। ਭਾਰਤੀ ਮੂਲ ਦੇ ਸਿੰਗਾਪੁਰ ਵਿੱਚ ਜੰਨਮੇ 66 ਸਾਲਾ ਅਰਥ ਸ਼ਾਸਤਰੀ ਸ਼ਨਮੁਗਾਰਤਨਮ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਵਿਸ਼ਵ ਵਿੱਚ "ਚਮਕਦਾਰ ਸਥਾਨ" 'ਤੇ ਬਣਾਈ ਰੱਖਣ ਦੇ ਸੰਕਲਪ ਨਾਲ ਪਿਛਲੇ ਮਹੀਨੇ ਰਸਮੀ ਤੌਰ 'ਤੇ ਰਾਸ਼ਟਰਪਤੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਹ ਸਖ਼ਤ ਮਾਪਦੰਡਾਂ ਤਹਿਤ ਚੁਣੇ ਗਏ 3 ਉਮੀਦਵਾਰਾਂ ਵਿੱਚੋਂ ਇੱਕ ਹਨ।

ਇਹ ਵੀ ਪੜ੍ਹੋ: 80 ਫ਼ੀਸਦੀ ਭਾਰਤੀਆਂ ਲਈ ਨਰਿੰਦਰ ਮੋਦੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ

ਸਿੰਗਾਪੁਰ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰਾਂ ਲਈ ਇੱਕ ਸਖ਼ਤ ਯੋਗਤਾ ਪ੍ਰਕਿਰਿਆ ਹੈ। ਇਹ ਪਿਛਲੇ ਕੁੱਝ ਸਾਲਾਂ ਵਿਚ ਸਿੰਗਾਪੁਰ ਵਿੱਚ ਰਾਸ਼ਟਰਪਤੀ ਚੋਣਾਂ ਵਿਚ ਹੋਣ ਵਾਲਾ ਪਹਿਲਾ ਮੁਕਾਬਲਾ ਹੋਵੇਗਾ। ਸਿੰਗਾਪੁਰ ਨੇ 11 ਅਗਸਤ ਨੂੰ ਕਿਹਾ ਸੀ ਕਿ ਜੇ ਇੱਕ ਤੋਂ ਵੱਧ ਵਿਅਕਤੀ ਉੱਚ ਅਹੁਦੇ ਲਈ ਚੋਣ ਲੜਨ ਦੇ ਯੋਗ ਹੋਣਗੇ ਤਾਂ ਉਹ 1 ਸਤੰਬਰ ਨੂੰ ਰਾਸ਼ਟਰਪਤੀ ਚੋਣਾਂ ਕਰਵਾਏਗਾ। ਜੇਕਰ ਸਿਰਫ਼ ਇੱਕ ਉਮੀਦਵਾਰ ਹੀ ਇਸ ਅਹੁਦੇ ਲਈ ਯੋਗ ਪਾਇਆ ਜਾਂਦਾ ਤਾਂ ਉਸ ਨੂੰ 22 ਅਗਸਤ ਨੂੰ ਨਾਮਜ਼ਦਗੀ ਵਾਲੇ ਦਿਨ ਰਾਸ਼ਟਰਪਤੀ ਐਲਾਨ ਦਿੱਤਾ ਜਾਣਾ ਸੀ।

ਇਹ ਵੀ ਪੜ੍ਹੋ: ਅਦਾਲਤ ’ਚ ਦਿਨ ਦਿਹਾੜੇ ਵਕੀਲ ਦਾ ਕਤਲ, ਹਮਲਾਵਰਾਂ ਨੇ ਚੈਂਬਰ ’ਚ ਦਾਖ਼ਲ ਹੋ ਕੇ ਮਾਰੀ ਗੋਲੀ

ਇਸ ਸਾਲ, ਸਾਰੀਆਂ ਜਾਤੀਆਂ ਦੇ ਉਮੀਦਵਾਰ ਇਸ ਅਹੁਦੇ ਲਈ ਮੁਕਾਬਲਾ ਕਰ ਸਕਦੇ ਹਨ, ਪਰ ਨਾਮਜ਼ਦਗੀ ਦੀ ਤਾਰੀਖ਼ 'ਤੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੋ ਸਕਦੇ ਹਨ। 2001 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਲੇ ਸ਼ਨਮੁਗਾਰਤਨਮ ਨੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਦੇ ਨਾਲ ਜਨਤਕ ਖੇਤਰ ਅਤੇ ਮੰਤਰੀ ਅਹੁਦਿਆਂ 'ਤੇ ਕੰਮ ਕੀਤਾ ਹੈ। ਸ਼ਨਮੁਗਾਰਤਨਮ ਤੋਂ ਇਲਾਵਾ ਚੀਨੀ ਮੂਲ ਦੇ ਸਿੰਗਾਪੁਰ ਦੇ ਐੱਨ. ਕੋਕ ਸੌਂਗ ਅਤੇ ਟੈਨ ਕਿਨ ਲਿਆਨ ਪ੍ਰਧਾਨਗੀ ਲਈ ਹੋਰ ਦਾਅਵੇਦਾਰ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News