ਥਾਈਲੈਂਡ ਗੋਲੀਬਾਰੀ : ਕਤਲੇਆਮ ਕਰ ਫੇਸਬੁੱਕ ''ਤੇ ਫੌਜੀ ਨੇ ਪਾਈ ਪੋਸਟ, ''ਥੱਕ ਗਈਆਂ ਉਂਗਲਾਂ''

02/08/2020 9:36:25 PM

ਬੈਂਕਾਕ (ਏਜੰਸੀ)- ਥਾਈਲੈਂਡ ਦੇ ਕੋਰਾਤ ਸ਼ਹਿਰ 'ਚ ਸ਼ਨੀਵਾਰ ਨੂੰ ਇਕ ਸਿਰਫਿਰੇ ਫੌਜੀ ਨੇ ਫੌਜ ਦੀ ਵਰਦੀ ਅਤੇ ਹੈਲਮੇਟ ਪਹਿਨੇ ਇਸ ਸ਼ੱਕੀ ਨੇ ਡਰਾਉਣ ਵਾਲਾ ਵੀਡੀਓ ਵੀ ਪੋਸਟ ਕੀਤਾ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਉਹ ਗੋਲੀਆਂ ਚਲਾਉਂਦਾ ਹੋਇਆ ਥੱਕ ਗਿਆ ਹੈ। ਮੈਂ ਆਪਣੀ ਉਂਗਲੀ ਹੁਣ ਅੱਗੇ ਵਧਾ ਰਿਹਾ ਹਾਂ।
ਤੁਹਾਨੂੰ ਦੱਸ ਦਈਏ ਕਿ ਉਸ ਨੇ ਆਮ ਲੋਕਾਂ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ। ਜਾਕਰਾਪੰਥ ਨਾਂ ਦਾ ਇਕ ਵਿਅਕਤੀ ਹੁਣ ਤੱਕ ਤਕਰੀਬਨ 17 ਲੋਕਾਂ ਦੀ ਜਾਨ ਲੈ ਚੁੱਕਾ ਹੈ, ਜਦੋਂ ਕਿ ਇਕ ਸ਼ਾਪਿੰਗ ਸੈਂਟਰ 'ਚ 20 ਤੋਂ ਜ਼ਿਆਦਾ ਨੂੰ ਬੰਧਕ ਬਣਾਇਆ ਹੋਇਆ ਹੈ। ਸ਼ੱਕੀ ਨੇ ਫੇਸਬੁੱਕ 'ਤੇ ਪੋਸਟ ਕੀਤਾ ਕਿ ਉਹ ਬਦਲਾ ਮੰਗ ਰਿਹਾ ਸੀ ਅਤੇ ਉਸ ਨੇ ਹਾਲ ਹੀ ਵਿਚ ਪੂਰੀ ਵਰਦੀ ਵਿਚ ਬੰਦੂਕ ਚਲਾਉਂਦੇ ਹੋਏ ਆਪਣੇ ਹਥਿਆਰ ਦਿਖਾਉਂਦੇ ਹੋਏ ਖੁਦ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ। ਅਜਿਹਾ ਜਾਪਦਾ ਹੈ ਕਿ ਉਹ ਨਾਰਵੇ ਦੇ ਦੱਖਣਪੰਥੀ ਅੱਤਵਾਦੀ ਐਂਡਰਸ ਬੇਹਰਿੰਗ ਬ੍ਰੇਵਿਕ ਦਾ ਵੱਖਵਾਦੀ ਹੈ।
ਉਸ ਨੇ ਗੋਲੀਬਾਰੀ ਕਰਦਿਆਂ ਇਕ ਪੋਸਟ ਵਿਚ ਕਿਹਾ, ਬਹੁਤ ਥੱਕ ਗਿਆ ਹਾਂ, ਕੀ ਸਿਰਫ 3 ਲੋਕ?
ਇਸ ਤੋਂ ਇਲਾਵਾ ਹੋਰ ਪੋਸਟਾਂ ਵਿਚ ਉਸ ਨੇ ਹੱਸਦੇ ਰੋਂਦੇ ਇਮੋਜੀਜ਼ ਵਰਤੇ ਤੇ ਰੈਮਪੇਜ ਦੌਰਾਨ ਉਸ ਦੀ ਪ੍ਰੋਫਾਈਲ 2 ਘੰਟੇ ਆਫਲਾਈਨ ਰਹੀ। 
ਇਕ ਹੋਰ ਪੋਸਟ ਵਿਚ ਉਸ ਨੇ ਕਿਹਾ, 'ਕੀ ਮੈਂ ਬੱਸ ਕਰਾਂ।'
ਕੁਝ ਘੰਟਿਆਂ ਬਾਅਦ ਕਾਤਲ ਨੇ ਇਕ ਹੋਰ ਪੋਸਟ ਪਾਈ, ਜਿਸ 'ਚ ਉਸ ਨੇ ਕਿਹਾ ਕਿ ਹਰੇਕ ਦੀ ਇਕ ਦਿਨ ਮੌਤ ਹੋਣੀ ਹੈ ਤੇ ਇਸ ਦੇ ਨਾਲ ਉਸ ਨੇ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਉਸ ਦੇ ਹੱਥ ਵਿਚ ਬੰਦੂਕ ਫੜੀ ਹੋਈ ਸੀ। 
ਇਸ ਦੌਰਾਨ ਇਕ ਚਸ਼ਮਦੀਦ ਨੇ ਵੀਡੀਓ ਵੀ ਬਣਾਈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਹਮਲਾਵਰ ਇਕ ਕਾਰ ਵਿਚੋਂ ਨਿਕਲਦਾ ਹੈ ਤੇ ਮਾਲ ਦੇ ਬਾਹਰ ਭੀੜ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨਾ ਸ਼ੁਰੂ ਕਰ ਦਿੰਦਾ ਹੈ। ਦਹਿਸ਼ਤ ਦੇ ਮਾਰੇ ਲੋਕ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੰਦੇ ਹਨ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸ਼ਾਮ 5:30 ਵਜੇ ਦੀ ਹੈ। ਇਸ ਤੋਂ ਇਲਾਵਾ ਇਕ ਹੋਰ ਚਸ਼ਮਦੀਦ ਨੇ ਵੀਡੀਓ ਬਣਾਈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਮਾਲ ਦੇ ਅੰਦਰ ਜਿਹੜੇ ਲੋਕ ਮੌਜੂਦ ਹਨ ਉਹ ਸੁਰੱਖਿਅਤ ਸਥਾਨਾਂ ਵੱਲ ਭੱਜਦੇ ਦਿਖਾਈ ਦੇ ਰਹੇ ਹਨ।


Sunny Mehra

Content Editor

Related News