ਥਾਈਲੈਂਡ ਦਾ ਡ੍ਰੈਗਨ ਵਿਰੁੱਧ ਨਵਾਂ ਕਦਮ, ਚੀਨ ਨਾਲ ਵੱਡਾ ਪ੍ਰਾਜੈਕਟ ਕੀਤਾ ਰੱਦ

Sunday, Sep 20, 2020 - 01:35 AM (IST)

ਬੈਂਗਕਾਕ (ਏਜੰਸੀ)- ਚੀਨ ਦੀਆਂ ਵਿਸਥਾਰ ਨੀਤੀਆਂ ਅਤੇ ਦਾਦਾਗਿਰੀ ਤੋਂ ਤੰਗ ਇਕ ਹੋਰ ਦੇਸ਼ ਡ੍ਰੈਗਨ ਦੇ ਖਿਲਾਫ ਖੜ੍ਹਾ ਹੋ ਗਿਆ ਹੈ। ਕਦੇ ਚੀਨ ਦਾ ਕਰੀਬੀ ਦੋਸਤ ਮੰਨਿਆ ਜਾਂਦਾ ਰਿਹਾ ਇਹ ਦੇਸ਼ ਥਾਈਲੈਂਡ ਵੀ ਹੁਣ ਉਸ ਤੋਂ ਦੂਰੀਆਂ ਬਣਾਉਣ ਲੱਗਾ ਹੈ, ਜਿਸ ਕਾਰਣ ਡ੍ਰੈਗਨ ਦੀ ਮੁਸੀਬਤ ਵੱਧ ਸਕਦੀ ਹੈ। ਚੀਨ ਨੂੰ ਸਬਕ ਸਿਖਾਉਣ ਲਈ ਹੁਣ ਥਾਈਲੈਂਡ ਕਵਾਡ ਦੇਸ਼ਾਂ ਯਾਨੀ ਭਾਰ, ਅਮਰੀਕਾ ਅਤੇ ਆਸਟ੍ਰੇਲੀਆ ਦੇ ਨਾਲ ਹੱਥ ਮਿਲਾ ਸਕਦਾ ਹੈ। ਦਰਅਸਲ ਥਾਈਲੈਂਡ ਆਪਣੇ ਇਕ ਪ੍ਰਾਜੈਕਟ ਨਾਲ ਚੀਨ ਨੂੰ ਵੱਖ ਕਰ ਦਿੱਤਾ ਹੈ।

ਥਾਈਲੈਂਡ ਆਪਣੇ ਇਸ ਕ੍ਰਾ ਕੈਨਾਲ ਪ੍ਰਾਜੈਕਟ (ਕ੍ਰਾ ਨਹਿਰ ਪ੍ਰਾਜੈਕਟ) ਨੂੰ ਤਿਆਰ ਕਰਨ ਲਈ ਹੁਣ ਭਾਰਤ ਤੋਂ ਇਲਾਵਾ ਅਮਰੀਕਾ ਅਤੇ ਆਸਟ੍ਰੇਲੀਆ ਨੂੰ ਕਾਨਟ੍ਰੈਕਟ ਦੇ ਸਕਦਾ ਹੈ। ਪਹਿਲਾਂ ਇਹ ਕਾਨਟ੍ਰੈਕਟ ਚੀਨ ਨੂੰ ਦਿੱਤਾ ਜਾਣ ਵਾਲਾ ਸੀ ਪਰ ਹੁਣ ਇਹ ਪ੍ਰਾਜੈਕਟ ਕਿਸ ਦੇ ਹਿੱਸੇ ਆਵੇਗਾ, ਅਜੇ ਇਹ ਤੈਅ ਨਹੀਂ ਹੈ। ਫਿਲਹਾਲ ਚੀਨੀ ਕੰਪਨੀਆਂ ਇਸ ਰਣਨੀਤਕ ਪ੍ਰਾਜੈਕਟ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। 10 ਦਿਨ ਪਹਿਲਾਂ ਥਾਈਲੈਂਡ ਸਰਕਾਰ ਨੇ ਚੀਨ ਤੋਂ 2 ਸਬਮਰੀਨਸ ਦੀ ਡੀਲ ਰੱਦ ਕਰ ਦਿੱਤੀ ਸੀ।

ਬੰਗਾਲ ਦੀ ਖਾੜੀ ਵਿਚ ਚੀਨ ਥਾਈਲੈਂਡ ਲਈ ਇਕ ਨਹਿਰ ਬਣਾਉਣ ਦੀ ਕੋਸ਼ਿਸ਼ ਵਿਚ ਸੀ। ਜੇਕਰ ਇਹ ਨਹਿਰ ਚੀਨ ਬਣਾ ਲੈਂਦਾ ਤਾਂ ਬਹੁਤ ਆਸਾਨੀ ਨਾਲ ਉਹ ਹਿੰਦ ਮਹਾਸਾਗਰ ਤੱਕ ਪਹੁੰਚ ਸਕਦਾ ਸੀ। ਯਾਨੀ ਭਾਰਤ ਦੇ ਲਿਹਾਜ਼ ਨਾਲ ਇਹ ਪ੍ਰਾਜੈਕਟ ਸਮੁੰਦਰੀ ਸਰਹੱਦੀ ਸੁਰੱਖਿਆ ਲਈ ਇਕ ਪ੍ਰੇਸ਼ਾਨੀ ਬਣ ਜਾਂਦਾ। ਭਾਰਤ ਤੋਂ ਇਲਾਵਾ ਕੰਬੋਡੀਆ ਅਤੇ ਮਿਆਂਮਾਰ ਤੱਕ ਚੀਨ ਦੀ ਸਿੱਧੀ ਪਹੁੰਚ ਹੋ ਜਾਂਦੀ।

ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਦਬਾਅ ਦੇ ਚੱਲਦੇ ਥਾਈਲੈਂਡ ਸਰਕਾਰ ਨੇ ਚੀਨ ਦੇ ਨਾਲ ਬੰਗਾਲ ਦੀ ਖਾੜੀ ਵਿਚ ਇਹ ਨਹਿਰ ਪ੍ਰਾਜੈਕਟ ਰੱਦ ਕਰ ਦਿੱਤਾ। ਥਾਈਲੈਂਡ ਸਰਕਾਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਛੋਟੇ ਗੁਆਂਢੀ ਦੇਸ਼ਾਂ ਦੇ ਹਿੱਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਿਆਂਮਾਰ ਅਤੇ ਕੰਬੋਡੀਆ ਦੀਆਂ ਸਰਹੱਦਾਂ ਚੀਨ ਨਾਲ ਮਿਲਦੀਆਂ ਹਨ, ਥਾਈਲੈਂਡ ਸਰਕਾਰ ਨੂੰ ਲੱਗਦਾ ਹੈ ਕਿ ਚੀਨ ਨਹਿਰ ਰਾਹੀਂ ਇਨ੍ਹਾਂ ਦੋਹਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। 


Sunny Mehra

Content Editor

Related News