ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ

Wednesday, Dec 02, 2020 - 09:26 PM (IST)

ਬੈਂਕਾਕ-ਥਾਈਲੈਂਡ 'ਚ ਇਕ ਮਛੇਰਾ ਰਾਤੋ-ਰਾਤ ਕਰੋੜਪਤੀ ਬਣ ਗਿਆ। ਕਿਸਮਤ ਨਾਲ ਮਛੇਰੇ ਨੂੰ ਸਮੁੰਦਰ ਤੱਟ 'ਤੇ ਵ੍ਹੇਲ ਦੀ ਉਲਟੀ (Whale Vomit) ਮਿਲ ਗਈ। ਦੱਸ ਦੇਈਏ ਕਿ ਵ੍ਹੇਲ ਦੀ ਉਲਟੀ ਬਹੁਤ ਕੀਮਤੀ ਹੁੰਦੀ ਹੈ। ਨਾਰਿਸ ਨਾਂ ਦਾ ਮਛੇਰਾ ਵ੍ਹੇਲ ਦੀ ਉਲਟੀ ਨੂੰ ਮਾਮੂਲੀ ਚੱਟਾਨ ਦਾ ਟੁਕੜਾ ਸਮਝ ਰਿਹਾ ਸੀ ਪਰ ਉਸ ਦੀ ਕੀਮਤ 24 ਲੱਖ ਪਾਊਂਡ ਹੈ। ਵਿਗਿਆਨਕ ਭਾਸ਼ਾ 'ਚ ਇਸ ਨੂੰ ਐਂਬਰਗ੍ਰੀਸ (Ambergris)ਕਹਿੰਦੇ ਹਨ। ਇਸ ਦਾ ਵਜ਼ਨ ਕਰੀਬ 100 ਕਿਲੋ ਹੈ। ਇਸ ਦੇ ਨਾਲ ਹੀ ਇਹ ਹੁਣ ਤੱਕ ਪਾਇਆ ਗਿਆ ਐਂਬਰਗ੍ਰੀਸ ਦਾ ਸਭ ਤੋਂ ਵੱਡਾ ਟੁਕੜਾ ਹੈ।

ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ

PunjabKesari

ਰੈਕਟਮ ਰਾਹੀਂ ਵ੍ਹੇਲ ਦੇ ਸਰੀਰ ਤੋਂ ਐਂਬਰਗ੍ਰੀਸ ਆਉਂਦਾ ਹੈ ਬਾਹਰ
ਕਈ ਵਿਗਿਆਨਕ ਇਸ ਨੂੰ ਵ੍ਹੇਲ ਦੀ ਉਲਟੀ ਦੱਸਦੇ ਹਨ ਤਾਂ ਕਈ ਇਸ ਨੂੰ ਮਲ ਦੱਸਦੇ ਹਨ। ਇਹ ਵ੍ਹੇਲ ਦੇ ਸਰੀਰ 'ਚੋਂ ਨਿਕਲਣ ਵਾਲੀ ਰਹਿੰਦ-ਖੂੰਹਦ ਹੁੰਦੀ ਹੈ ਜੋ ਉਸ ਦੀਆਂ ਅੰਤੜੀਆਂ ਤੋਂ ਨਿਕਲਦਾ ਹੈ ਅਤੇ ਉਹ ਇਸ ਨੂੰ ਹਜ਼ਮ ਨਹੀਂ ਕਰ ਪਾਂਦੀ ਹੈ। ਕਈ ਵਾਰ ਇਹ ਪਦਾਰਥ ਰੈਟਕਮ ਰਾਹੀਂ ਬਾਹਰ ਆਉਂਦਾ ਹੈ ਪਰ ਕਦੇ-ਕਦੇ ਪਦਾਰਥ ਵੱਡਾ ਹੋਣ ਕਾਰਣ ਵ੍ਹੇਲ ਇਸ ਨੂੰ ਮੂੰਹ 'ਚੋਂ ਉਗਲ ਦਿੰਦੀ ਹੈ। ਐਂਬਰਗ੍ਰੀਮ ਵ੍ਹੇਲ ਦੀਆਂ ਅੰਤੜੀਆਂ 'ਚੋਂ ਨਿਕਲਣ ਵਾਲਾ ਸਲੇਟੀ ਜਾਂ ਕਾਲੇ ਰੰਗ ਦਾ ਇਕ ਠੋਸ, ਮੋਮ ਵਰਗਾ ਜਲਣਸ਼ੀਲ ਪਦਾਰਥ ਹੈ।

ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ

PunjabKesari

ਇਹ ਵ੍ਹੇਲ ਦੇ ਸਰੀਰ ਦੇ ਅੰਦਰ ਉਸ ਦੀ ਰੱਖਿਆ ਲਈ ਪੈਦਾ ਹੁੰਦਾ ਤਾਂ ਕਿ ਉਸ ਦੀਆਂ ਅੰਤੜੀ ਨੂੰ ਸਕਵਿਡ (ਇਕ ਸਮੁੰਦਰੀ ਤੱਟ) ਦੀ ਤੇਜ਼ ਚੁੰਝ ਤੋਂ ਬਚਾਇਆ ਜਾ ਸਕੇ। ਆਮ ਤੌਰ 'ਤੇ ਵ੍ਹੇਲ ਸਮੁੰਦਰ ਤੱਟ ਤੋਂ ਕਾਫੀ ਦੂਰ ਹੀ ਰਹਿੰਦੀ ਹੈ, ਅਜਿਹੇ 'ਚ ਉਨ੍ਹਾਂ ਦੇ ਸਰੀਰ ਤੋਂ ਨਿਕਲੇ ਇਸ ਪਦਾਰਥ ਨੂੰ ਸਮੁੰਦਰ ਤੱਟ ਤੱਕ ਆਉਣ 'ਚ ਕਈ ਸਾਲ ਲੱਗ ਜਾਂਦੇ ਹਨ। ਇਸ 'ਚ ਇਕ ਬਿਨ੍ਹਾਂ ਮਹਿਕ ਦੇ ਅਲਕੋਹਲ ਮੌਜੂਦ ਹੁੰਦੀ ਹੈ ਜਿਸ ਦਾ ਇਸਤੇਮਾਲ ਪਰਫਿਊਮ ਦੀ ਮਹਿਕ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO

PunjabKesari

ਥਾਈਲੈਂਡ ਦੇ ਨਾਸਿਰ ਸੁਵਾਨਸਾਂਗ ਨੂੰ ਸਮੁੰਦਰੀ ਤੱਟ ਨੇੜੇ ਇਹ ਟੁਕੜਾ ਮਿਲਿਆ ਸੀ। ਉਹ ਇਸ ਨੂੰ ਘਰ ਲੈ ਕੇ ਆਇਆ ਅਤੇ ਸਟੱਡੀ ਕੀਤੀ ਤਾਂ ਕੁਝ ਹੋਰ ਦੀ ਪਤਾ ਚੱਲਿਆ। ਨਾਰਿਸ ਦਾ ਕਹਿਣਾ ਹੈ ਕਿ ਉਸ ਨਾਲ ਇਕ ਵਪਾਰੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਐਂਬਰਗ੍ਰੀਸ ਦੀ ਕੁਆਲਟੀ ਬਿਹਤਰ ਨਿਕਲਦੀ ਤਾਂ ਇਸ ਦੇ ਲਈ ਉਸ ਨੂੰ 23,740 ਪਾਊਂਡ ਪ੍ਰਤੀ ਕਿਲੋ ਦੀ ਕੀਮਤ ਦਿੱਤੀ ਜਾਵੇਗੀ। ਨਾਰਿਸ ਫਿਲਹਾਲ ਸਪੈਸ਼ਲਿਟਸ ਦਾ ਇੰਤਜ਼ਾਰ ਕਰ ਰਹ ੇਹਨ ਤਾਂ ਜੋ ਇਸ ਦਾ ਸਹੀ ਮੁਲਾਂਕਣ ਕਰ ਸਕਣ। ਉਹ ਪੁਲਸ ਨੂੰ ਵੀ ਇਸ ਦੇ ਬਾਰੇ 'ਚ ਜਾਣਕਾਰੀ ਦੇਣਗੇ ਕਿਉਂਕਿ ਇਸ ਦਾ ਚੋਰੀ ਦਾ ਖਤਰਾ ਵੀ ਵਧ ਗਿਆ ਹੈ।

ਇਹ ਵੀ ਪੜ੍ਹੋ:-ਕੋਵਿਡ-19 ਨਾਲ ਇਨਫੈਕਟਿਡ ਇਕ ਤਿਹਾਈ ਤੋਂ ਜ਼ਿਆਦਾ ਬੱਚਿਆਂ 'ਚ ਇਸ ਬੀਮਾਰੀ ਦੇ ਲੱਛਣ ਨਹੀਂ : ਅਧਿਐਨ


Karan Kumar

Content Editor

Related News