ਥਾਈਲੈਂਡ : ਜਹਾਜ਼ ''ਚ ਧਮਾਕੇ ਮਗਰੋਂ ਲੱਗੀ ਅੱਗ, 25 ਮਜ਼ਦੂਰ ਜ਼ਖਮੀ

Saturday, May 25, 2019 - 02:29 PM (IST)

ਥਾਈਲੈਂਡ : ਜਹਾਜ਼ ''ਚ ਧਮਾਕੇ ਮਗਰੋਂ ਲੱਗੀ ਅੱਗ, 25 ਮਜ਼ਦੂਰ ਜ਼ਖਮੀ

ਬੈਂਕਾਕ— ਥਾਈਲੈਂਡ ਦੇ ਲਾਐਮ ਚਬਾਂਗ ਬੰਦਰਗਾਹ 'ਤੇ ਸ਼ਨੀਵਾਰ ਨੂੰ ਇਕ ਜਹਾਜ਼ 'ਤੇ ਰੱਖੇ ਡੱਬਿਆਂ 'ਚ ਧਮਾਕਾ ਹੋਣ ਦੇ ਬਾਅਦ ਅੱਗ ਲੱਗ ਗਈ। ਇਸ ਕਾਰਨ ਘੱਟ ਤੋਂ ਘੱਟ 25 ਮਜ਼ਦੂਰ ਜ਼ਖਮੀ ਹੋ ਗਏ ,ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਸਥਾਨਕ ਲੋਕਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਕਿਉਂਕਿ ਕੁੱਝ ਡੱਬਿਆਂ 'ਚ ਖਤਰਨਾਕ ਰਸਾਇਣ ਸੀ, ਜਿਸ 'ਚ ਅੱਗ ਲੱਗੀ ਹੋਈ ਸੀ।

ਇਸ ਘਟਨਾ 'ਚ ਮਾਰੇ ਗਏ ਲੋਕਾਂ ਦੀ ਰਿਪੋਰਟ ਨਹੀਂ ਮਿਲ ਸਕੀ। ਇਲਾਕੇ ਦੇ ਲੋਕਾਂ ਨੂੰ ਗੈਸ ਮਾਸਕ ਲਗਾਉਣ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਚੋਨ ਬੁਰੀ ਸੂਬਾ ਜਿੱਥੇ ਧਮਾਕਾ ਹੋਇਆ ਉਸ ਨੂੰ ਸੰਵੇਦਨਸ਼ੀਲ ਘੋਸ਼ਿਤ ਕਰ ਦਿੱਤਾ ਗਿਆ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਚਾਨ-ਓ-ਚਾ ਨੇ ਗ੍ਰਹਿ ਮੰਤਰਾਲੇ ਅਤੇ ਸਬੰਧਤ ਵਿਭਾਗਾਂ ਨੂੰ ਅੱਗ 'ਤੇ ਕਾਬੂ ਪਾਉਣ ਅਤੇ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕਰਨ ਦੇ ਹੁਕਮ ਦਿੱਤੇ ਹਨ। ਡੱਬਿਆਂ 'ਚ ਰੱਖੇ ਗਏ ਪਦਾਰਥਾਂ ਅਤੇ ਧਮਾਕਿਆਂ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


Related News