ਥਾਈਲੈਂਡ ਦੀ ਗੁਫਾ ''ਚੋਂ ਬਚਾਏ ਗਏ ਬੱਚਿਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ

07/18/2018 5:33:51 PM

ਚਿਆਂਗ ਰਾਏ (ਭਾਸ਼ਾ)— ਥਾਈਲੈਂਡ ਵਿਚ ਪਾਣੀ ਨਾਲ ਭਰੀ ਗੁਫਾ ਵਿਚ ਫਸੇ ਜਿਨ੍ਹਾਂ ਬੱਚਿਆਂ ਨੂੰ ਚਮਤਕਾਰੀ ਢੰਗ ਨਾਲ ਬਚਾਇਆ ਗਿਆ ਸੀ, ਉਨ੍ਹਾਂ ਨੂੰ ਅੱਜ ਭਾਵ ਬੁੱਧਵਾਰ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 23 ਜੂਨ, 2018 ਨੂੰ ਗੁਫਾ ਵਿਚ 12 ਬੱਚੇ ਆਪਣੇ ਫੁੱਟਬਾਲ ਕੋਚ ਸਮੇਤ ਫਸ ਗਏ ਸਨ। ਗੁਫਾ 'ਚੋਂ ਬਚਾਏ ਜਾਣ ਤੋਂ ਬਾਅਦ ਸਾਰਿਆਂ ਨੂੰ ਉੱਤਰੀ ਥਾਈਲੈਂਡ 'ਚ ਚਿਆਂਗ ਰਾਏ ਸੂਬੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ ਪੱਤਰਕਾਰ ਸੰਮੇਲਨ ਵਿਚ ਪਹਿਲੀ ਵਾਰ ਆਪਣੀ ਹੱਡ ਬੀਤੀ ਬਿਆਨ ਕਰਨਗੇ। 
ਦਰਅਸਲ ਮੀਡੀਆ ਉਨ੍ਹਾਂ ਦੀ ਕਹਾਣੀ ਨੂੰ ਸੁਣਨ ਅਤੇ ਸੁਣਾਉਣ ਲਈ ਬੇਤਾਬ ਹੈ। ਪੱਤਰਕਾਰਾਂ ਨੇ ਫੁੱਟਬਾਲ ਟੀਮ ਦੇ ਬੱਚਿਆਂ ਨੂੰ ਫੁੱਟਬਾਲ ਕਿਟ ਪਹਿਨੇ ਅਤੇ ਤਿੰਨ ਮਿੰਨੀ ਬੱਸਾਂ 'ਚ ਸਵਾਰ ਹੋ ਕੇ ਹਸਪਤਾਲ ਤੋਂ ਨਿਕਲਦੇ ਦੇਖਿਆ। ਬੱਚੇ ਅੱਜ ਆਪਣੇ-ਆਪਣੇ ਘਰ ਪਹੁੰਚ ਜਾਣਗੇ। ਓਧਰ ਥਾਈਲੈਂਡ ਸਰਕਾਰ ਦੇ ਮੁੱਖ ਬੁਲਾਰੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਤਰਕਾਰ ਸੰਮੇਲਨ ਇਸ ਲਈ ਆਯੋਜਿਤ ਕੀਤਾ ਜਾ ਰਿਹਾ ਹੈ, ਤਾਂ ਮੀਡੀਆ ਉਨ੍ਹਾਂ ਤੋਂ ਸਵਾਲ ਪੁੱਛ ਸਕੇ। ਪੱਤਰਕਾਰ ਸੰਮੇਲਨ ਤਕਰੀਬਨ 45 ਮਿੰਟ ਤੱਕ ਚੱਲੇਗਾ ਪਰ ਡਾਕਟਰਾਂ ਨੇ ਬੱਚਿਆਂ ਦੇ ਪਰਿਵਾਰਾਂ ਨੂੰ ਕਿਹਾ ਹੈ ਕਿ ਉਹ ਘੱਟੋ-ਘੱਟ ਇਕ ਮਹੀਨੇ ਤਕ ਬੱਚਿਆਂ ਨੂੰ ਪੱਤਰਕਾਰਾਂ ਦੇ ਸੰਪਰਕ ਵਿਚ ਨਾ ਆਉਣ ਦੇਣ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਬੱਚੇ ਅਤੇ ਉਨ੍ਹਾਂ ਦੇ ਕੋਚ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਬਿਲਕੁੱਲ ਠੀਕ ਹੈ।


Related News