ਥਾਈਲੈਂਡ 'ਭੰਗ' ਨੂੰ ਅਪਰਾਧ ਦੇ ਦਾਇਰੇ 'ਚੋਂ ਬਾਹਰ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ
Wednesday, Jan 26, 2022 - 12:59 PM (IST)
ਬੈਂਕਾਕ (ਭਾਸ਼ਾ) : ਥਾਈਲੈਂਡ ਮੰਗਲਵਾਰ ਨੂੰ ਏਸ਼ੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ, ਜਿਸ ਨੇ ਨਸ਼ੀਲੇ ਪਦਾਰਥ ਮਾਰਿਜੁਆਨਾ ਨੂੰ ਅਪਰਾਧ ਦੀ ਸ਼ੇ੍ਰਣੀ ਵਿਚੋਂ ਬਾਹਰ ਕਰਨ ਦੀ ਮਨਜ਼ੂਰੀ ਦੇ ਦਿੱਤੀ। ਸਿਹਤ ਮੰਤਰੀ ਅਨੁਤਿਨ ਚਰਨਵੀਰਕੁਲ ਨੇ ਘੋਸ਼ਣਾ ਕੀਤੀ ਕਿ ਡਰੱਗਜ਼ ਕੰਟਰੋਲ ਬੋਰਡ ਨੇ ਮੰਤਰਾਲਾ ਦੀ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਸੂਚੀ ਵਿੱਚੋਂ ਮਾਰਿਜੁਆਨਾ ਨੂੰ ਬਾਹਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ 'ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ
ਮੰਤਰਾਲਾ ਦੇ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਵੱਲੋਂ ਗੈਰ-ਸੂਚੀਬੱਧ ਕਰਨ ਲਈ ਹੁਣ ਸਿਹਤ ਮੰਤਰੀ ਵੱਲੋਂ ਰਸਮੀ ਦਸਤਖ਼ਤ ਦੀ ਲੋੜ ਹੋਵੇਗੀ ਅਤੇ ਇਹ ਅਧਿਕਾਰਤ ਗਜ਼ਟ ਵਿਚ ਪ੍ਰਕਾਸ਼ਤ ਹੋਣ ਤੋਂ 120 ਦਿਨਾਂ ਬਾਅਦ ਪ੍ਰਭਾਵੀ ਹੋਵੇਗਾ। ਐਸੋਸੀਏਟਿਡ ਪ੍ਰੈਸ ਵੱਲੋਂ ਸੰਪਰਕ ਕੀਤੇ ਗਏ ਪੁਲਸ ਅਤੇ ਵਕੀਲਾਂ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਹੈ ਕਿ ਕੀ ਮਾਰਿਜੁਆਨਾ ਨੂੰ ਰੱਖਣ ’ਤੇ ਹੁਣ ਗ੍ਰਿਫ਼ਤਾਰੀ ਹੋਵੇਗੀ ਜਾਂ ਨਹੀਂ।
ਥਾਈਲੈਂਡ 2020 ਵਿਚ ਚਿਕਿਤਸਕ ਉਦੇਸ਼ਾਂ ਲਈ ਮਾਰਿਜੁਆਨਾ ਦੇ ਉਤਪਾਦਨ ਅਤੇ ਵਰਤੋਂ ਨੂੰ ਅਪਰਾਧ ਤੋਂ ਮੁਕਤ ਕਰਨ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣ ਗਿਆ ਸੀ। ਸਾਲ 2020 ਵਿਚ ਕੀਤੀਆਂ ਗਈਆਂ ਤਬਦੀਲੀਆਂ ਤਹਿਤ ਭੰਗ ਦੇ ਪੌਦੇ ਦੇ ਜ਼ਿਆਦਾਤਰ ਹਿੱਸਿਆਂ ਨੂੰ ਨਿਯੰਤਰਿਤ ਦਵਾਈਆਂ ਦੀ ‘ਸ਼੍ਰੇਣੀ 5’ ਸੂਚੀ ਵਿਚੋਂ ਹਟਾ ਦਿੱਤਾ ਗਿਆ ਸੀ, ਪਰ ਬੀਜ ਅਤੇ ਕਲੀਆਂ ਨੂੰ ਬਰਕਰਾਰ ਰੱਖਿਆ ਗਿਆ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।