ਟੈਕਸਾਸ ਪੁਲਸ ਅਧਿਕਾਰੀ ਮੁਕਾਬਲੇ ''ਚ ਹਲਾਕ; ਮਾਰਿਆ ਗਿਆ ਹਮਲਾਵਰ

Sunday, Nov 12, 2023 - 04:08 PM (IST)

ਟੈਕਸਾਸ ਪੁਲਸ ਅਧਿਕਾਰੀ ਮੁਕਾਬਲੇ ''ਚ ਹਲਾਕ; ਮਾਰਿਆ ਗਿਆ ਹਮਲਾਵਰ

ਟੈਕਸਾਸ (ਪੋਸਟ ਬਿਊਰੋ)- ਅਮਰੀਕਾ ਦੇ ਟੈਕਸਾਸ ਵਿੱਚ ਗੋਲੀਬਾਰੀ ਦੌਰਾਨ ਇੱਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ, ਇੱਕ ਹੋਰ ਅਧਿਕਾਰੀ ਜ਼ਖਮੀ ਹੋ ਗਿਆ ਅਤੇ ਹਮਲਾਵਰ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੰਤਰਿਮ ਪੁਲਸ ਮੁਖੀ ਰੌਬਿਨ ਹੈਂਡਰਸਨ ਅਨੁਸਾਰ ਸ਼ਨੀਵਾਰ ਸਵੇਰੇ ਗੋਲੀਬਾਰੀ ਤੋਂ ਬਾਅਦ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਵੀ ਆਸਟਿਨ ਦੇ ਇੱਕ ਘਰ ਤੋਂ ਮਿਲੀਆਂ। ਹੈਂਡਰਸਨ ਨੇ ਕਿਹਾ ਕਿ ਇੱਕ ਔਰਤ ਨੇ ਸਵੇਰੇ 3 ਵਜੇ ਫੋਨ ਕੀਤਾ ਕਿ ਉਸ 'ਤੇ ਚਾਕੂ ਮਾਰਿਆ ਜਾ ਰਿਹਾ ਹੈ, ਇਸ ਮਗਰੋਂ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। 

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲਕਾਂਡ 'ਤੇ ਟਰੂਡੋ ਨੇ ਮੁੜ ਦੁਹਰਾਏ ਦੋਸ਼, ਕਿਹਾ-ਜੇਕਰ ਸ਼ਕਤੀਸ਼ਾਲੀ ਦੇਸ਼ ਅਜਿਹਾ ਕਰਨਗੇ ਤਾਂ....

ਉਨ੍ਹਾਂ ਕਿਹਾ ਕਿ ਮੌਕੇ 'ਤੇ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਵਿਅਕਤੀ ਘਰ ਤੋਂ ਬਾਹਰ ਆ ਗਿਆ ਸੀ ਅਤੇ ਪੁਲਸ ਨੂੰ ਦੱਸਿਆ ਕਿ ਉੱਥੇ ਮੌਜੂਦ ਵਿਅਕਤੀ ਚਾਕੂ ਨਾਲ ਲੈਸ ਸੀ। ਹੈਂਡਰਸਨ ਨੇ ਕਿਹਾ ਕਿ ਜਦੋਂ ਪੁਲਸ ਫਿਰ ਘਰ ਵਿਚ ਦਾਖਲ ਹੋਈ ਤਾਂ ਗੋਲੀਬਾਰੀ ਹੋਈ, ਜਿਸ 'ਤੇ ਅਧਿਕਾਰੀਆਂ ਨੇ ਜਵਾਬੀ ਗੋਲੀਬਾਰੀ ਨਹੀਂ ਕੀਤੀ ਅਤੇ ਸਵੈਟ ਟੀਮ ਨੂੰ ਬੁਲਾਇਆ। ਉਨ੍ਹਾਂ ਦੱਸਿਆ ਕਿ 'ਸਵੈਟ' ਟੀਮ ਨੇ ਪੀੜਤਾਂ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਦੋ ਅਧਿਕਾਰੀ ਅਤੇ ਸ਼ੱਕੀ ਨੂੰ ਗੋਲੀ ਮਾਰ ਦਿੱਤੀ ਗਈ। ਹੈਂਡਰਸਨ ਨੇ ਕਿਹਾ ਕਿ ਸ਼ੱਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵਾਂ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦੀ ਮੌਤ ਹੋ ਗਈ ਅਤੇ ਦੂਜੇ ਅਧਿਕਾਰੀ ਦੀ ਹਾਲਤ ਸਥਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


author

Vandana

Content Editor

Related News