ਟੈਕਸਾਸ ਦੇ ਗਵਰਨਰ ਨੇ ਭਾਰਤੀ-ਅਮਰੀਕੀ ਨੂੰ ਯੂਨੀਵਰਸਿਟੀ ਦੇ ਚੋਟੀ ਦੇ ਅਹੁਦੇ 'ਤੇ ਮੁੜ ਕੀਤਾ ਨਿਯੁਕਤ
Tuesday, Jun 14, 2022 - 10:38 AM (IST)
ਵਾਸ਼ਿੰਗਟਨ (ਭਾਸ਼ਾ)- ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਪ੍ਰਸਿੱਧ ਭਾਰਤੀ-ਅਮਰੀਕੀ ਅਸ਼ੋਕ ਏਕੇ ਮਾਗੋ ਨੂੰ ਯੂਨੀਵਰਸਿਟੀ ਆਫ ਨਾਰਥ ਟੈਕਸਾਸ ਸਿਸਟਮ ਬੋਰਡ ਆਫ ਰੀਜੈਂਟਸ ਵਿੱਚ ਮੁੜ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਮਾਗੋ ਲਈ ਇਹ ਲਗਾਤਾਰ ਦੂਜਾ ਕਾਰਜਕਾਲ ਹੋਵੇਗਾ। ਮਾਗੋ ਗ੍ਰੇਟਰ ਡੱਲਾਸ ਇੰਡੋ-ਅਮਰੀਕਨ ਚੈਂਬਰ ਦੇ ਸੰਸਥਾਪਕ ਪ੍ਰਧਾਨ ਵੀ ਹਨ। ਇਹ ਸੰਸਥਾ ਹੁਣ ਅਮਰੀਕਾ-ਇੰਡੀਆ ਚੈਂਬਰ ਵਜੋਂ ਜਾਣੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ 'ਚ ਚੀਨ ਅਤੇ ਅਮਰੀਕਾ ਦੇ ਰਾਜਦੂਤਾਂ ਨੇ ਕੀਤੀ ਮੁਲਾਕਾਤ
ਮਾਗੋ ਨੂੰ 2010 ਵਿੱਚ ਪ੍ਰਵਾਸੀ ਭਾਰਤੀ ਸਨਮਾਨ ਅਤੇ 2014 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਸੈਨੇਟ ਇੰਡੀਆ ਕਾਕਸ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਅਮਰੀਕੀ ਸੈਨੇਟ ਵਿੱਚ ਇੱਕਮਾਤਰ ਦੇਸ਼-ਕੇਂਦ੍ਰਿਤ ਕਾਕਸ ਹੈ। ਭਾਰਤੀ ਮੂਲ ਦੇ ਅਮਰੀਕੀ ਨੇ ਇਸ ਤੋਂ ਪਹਿਲਾਂ ਸਿਟੀ ਆਫ ਡੱਲਾਸ ਪਲੈਨਿੰਗ ਐਂਡ ਜ਼ੋਨਿੰਗ ਕਮਿਸ਼ਨ ਦੇ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਜ਼ਿਲ੍ਹਾ ਗਵਰਨਰ ਵੀ ਰਹਿ ਚੁੱਕੇ ਹਨ। ਮਾਗੋ ਨੇ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਅਤੇ ਡੱਲਾਸ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਵਪਾਰ ਪ੍ਰਸ਼ਾਸਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ।