ਟੈਕਸਾਸ ਦੇ ਗਵਰਨਰ ਵਪਾਰਕ ਵਫਦ ਨਾਲ ਆਉਣਗੇ ਭਾਰਤ

10/24/2017 5:51:39 PM

ਹਿਊਸਟਨ (ਭਾਸ਼ਾ)— ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੀ ਯੋਜਨਾ ਅਗਲੇ ਸਾਲ ਇਕ ਵਪਾਰਕ ਵਫਦ ਨਾਲ ਭਾਰਤ ਦੀ ਯਾਤਰਾ 'ਤੇ ਜਾਣ ਦੀ ਹੈ। ਇਹ ਉਨ੍ਹਾਂ ਦੇ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸੰਬੰਧਾਂ ਅਤੇ ਵਪਾਰ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਅਬੋਟ ਨੇ ਐਤਵਾਰ ਨੂੰ ਦੀਵਾਲੀ ਦੇ ਪ੍ਰੋਗਰਾਮ ਵਿਚ ਇਸ ਬਾਰੇ ਐਲਾਨ ਕੀਤਾ।
ਦੀਵਾਲੀ ਦੀ ਇਹ ਪ੍ਰੋਗਰਾਮ ਟੈਕਸਾਸ ਦੀ ਰਾਜਧਾਨੀ ਆਸਟਿਨ ਵਿਚ ਗਵਰਨਰਸ ਮੇਂਸ਼ਨ ਵਿਚ ਮਨਾਇਆ ਗਿਆ। ਇਸ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਅਬੋਟ ਅਤੇ ਪ੍ਰਥਮ ਮਹਿਲਾ ਸੇਸੀਲੀਆ ਨੇ 30 ਤੋਂ ਵਧ ਭਾਰਤੀ-ਅਮਰੀਕੀਆਂ ਦਾ ਸੁਆਗਤ ਕੀਤਾ। ਇਹ ਲੋਕ ਆਸਟਿਨ, ਹਿਊਸਟਨ, ਡਲਾਸ ਅਤੇ ਹੋਰ ਥਾਵਾਂ ਤੋਂ ਸੰਬੰਧਤ ਹਨ। ਉਨ੍ਹਾਂ ਨੇ ਦੀਵਾਲੀ ਦੇ ਮੌਕੇ 'ਤੇ ਦੀਵੇ ਜਗਾ ਕੇ ਜਸ਼ਨ ਮਨਾਇਆ। ਅਬੋਟ ਨੇ ਕਿਹਾ ਕਿ ਗਵਰਨਰਸ ਮੇਂਸ਼ਨ ਵਿਚ ਇਹ ਲਗਾਤਾਰ ਤੀਜੀ ਦੀਵਾਲੀ ਹੈ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣੀ ਅਗਲੇ ਸਾਲ ਕੀਤੀ ਜਾਣ ਵਾਲੀ ਭਾਰਤ ਯਾਤਰਾ ਦਾ ਜ਼ਿਕਰ ਕੀਤਾ।


Related News