ਟੈਕਸਾਸ ਦੇ ਹਾਈ ਸਕੂਲ ''ਚ ਵਿਦਿਆਰਥੀ ਦਾ ਕਤਲ, ਸ਼ੱਕੀ ਗ੍ਰਿਫਤਾਰ

Wednesday, Jan 15, 2020 - 03:38 PM (IST)

ਟੈਕਸਾਸ ਦੇ ਹਾਈ ਸਕੂਲ ''ਚ ਵਿਦਿਆਰਥੀ ਦਾ ਕਤਲ, ਸ਼ੱਕੀ ਗ੍ਰਿਫਤਾਰ

ਬਲੇਅਰ— ਟੈਕਸਾਸ ਦੇ ਹਾਈ ਸਕੂਲ 'ਚ ਇਕ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਕੁਝ ਘੰਟਿਆਂ ਬਾਅਦ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ।

PunjabKesari
ਹਿਊਸਟਨ ਇੰਡੀਪੈਂਡੇਟ ਸਕੂਲ ਡਿਸਟ੍ਰਿਕਟ ਦੀ ਇਕ ਅਧਿਕਾਰੀ ਗ੍ਰੇਨਿਟਾ ਲਾਥਮ ਨੇ ਗੋਲੀਬਾਰੀ ਦੀ ਘਟਨਾ 'ਚ ਜ਼ਖਮੀ ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੇ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਸ਼ੱਕੀ ਨੂੰ ਮੰਗਲਵਾਰ ਰਾਤ ਗ੍ਰਿ੍ਰਫਤਾਰ ਕੀਤਾ ਗਿਆ। ਘਟਨਾ ਦੇ ਬਾਅਦ ਬੁੱਧਵਾਰ ਨੂੰ ਕਲਾਸਾਂ ਨੂੰ ਰੱਦ ਕਰਨ ਦੀ ਘੋਸ਼ਣਾ ਕੀਤੀ ਗਈ। ਗੋਲੀਬਾਰੀ ਸਕੂਲ ਕੰਪਲੈਕਸ ਦੇ ਅੰਦਰ ਹੋਈ ਹੈ ਜਾਂ ਬਾਹਰ ਅਜੇ ਇਹ ਵੀ ਪਤਾ ਨਹੀਂ ਚੱਲ ਸਕਿਆ। ਵਿਦਿਆਰਥੀਆਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਲੈਣ ਲਈ ਇਕੱਠੇ ਹੋ ਗਏ ਤੇ ਇਸ ਸਮੇਂ ਸਭ ਘਬਰਾਏ ਹੋਏ ਸਨ।


Related News