ਅਨੋਖੀ ਹੈ ਇਸ ਨਿਹੰਗ ਸਿੰਘਣੀ ਦੀ ਕਹਾਣੀ, ਮਾਤਾ-ਪਿਤਾ ਦਾ ਵੱਖਰਾ ਧਰਮ ਹੁੰਦਿਆਂ ਵੀ ਅਪਣਾਈ ਸਿੱਖੀ

04/23/2017 4:21:52 PM

ਟੈਕਸਾਸ— ਹਰ ਧਰਮ ਸਾਨੂੰ ਏਕਤਾ ਦਾ ਸੰਦੇਸ਼ ਦਿੰਦਾ ਹੈ। ਮੰਦਰ, ਮਸਜਿਦ, ਗੁਰਦੁਆਰਾ ਜਿੱਥੇ ਵੀ ਇਨਸਾਨ ਜਾਂਦਾ ਹੈ, ਸਿਰ ਆਪਣੇ-ਆਪ ਝੁੱਕ ਜਾਂਦਾ ਹੈ। ਰੱਬ ਹਰ ਥਾਂ ਵੱਸਦਾ ਹੈ ਪਰ ਉਸ ਦੇ ਰੂਪ ਅਨੇਕ ਹਨ। ਕੋਈ ਈਸਾਈ ਹੈ ਤੇ ਕੋਈ ਮੁਸਲਿਮ। ਟੈਕਸਾਸ ''ਚ ਇਕ ਅਜਿਹੀ ਹੀ ਲੜਕੀ ਹੈ, ਜਿਸ ਨੇ ਸਿੱਖੀ ਨੂੰ ਅਪਣਾਇਆ। ਖਾਸ ਗੱਲ ਇਹ ਹੈ ਕਿ ਉਸ ਦੀ ਮਾਂ ਈਸਾਈ ਹੈ ਅਤੇ ਪਿਤਾ ਮੁਸਲਮਾਨ ਹਨ। ਬਸ ਇੰਨਾ ਹੀ ਨਹੀਂ ਲੜਕੀ ਨੇ ਆਪਣਾ ਨਾਂ ਸਿੱਖ ਧਰਮ ''ਚ ਪ੍ਰਚਲਿਤ ਨਾਂਵਾਂ ਮੁਤਾਬਕ ਹਰਸੰਗਤ ਰਾਜ ਕੌਰ ਰੱਖਿਆ ਹੈ। ਅਜਿਹਾ ਬਹੁਤ ਘੱਟ ਪਰਿਵਾਰਾਂ ''ਚ ਹੁੰਦਾ ਹੈ ਕਿ ਬੱਚਾ ਜਾਂ ਬੱਚੀ ਸਿੱਖੀ ਸਰੂਪ ਨੂੰ ਧਾਰਨ ਕਰਨ। ਰਾਜ ਕੌਰ ਦਾ ਜਨਮ ਟੈਕਸਾਸ ''ਚ ਹੋਇਆ। ਉਹ ਇਕ ਨਿਹੰਗ ਸਿੱਖ ਤੋਂ ਪ੍ਰਭਾਵਿਤ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਸਿੱਖ ਧਰਮ ਨੂੰ ਅਪਣਾਇਆ ਅਤੇ ਇਕ ਨਿਹੰਗ ਸਿੰਘਣੀ ਬਣਨ ਲਈ ਉਸ ਨੇ ਸਿੱਖ ਧਰਮ ਦੀ ਰਸਮ ਨੂੰ ਪੂਰਾ ਕੀਤਾ।
ਸਾਲ 2012 ''ਚ ਉਹ ਇੰਗਲੈਂਡ ਗਈ ਸੀ, ਜਿੱਥੇ ਬਾਬਾ ਬੁੱਢਾ ਦਲ ਜੱਥੇਦਾਰ ਜੋਗਿੰਦਰ ਸਿੰਘ ਤੋਂ ਪ੍ਰਭਾਵਿਤ ਹੋਈ ਸੀ ਅਤੇ ਇਸ ਤੋਂ ਬਾਅਦ ਉਸ ਨੇ ਨਿਹੰਗ ਸਿੰਘਣੀ ਬਣਨ ਦਾ ਮਨ ਬਣਾਇਆ। ਜਦੋਂ ਉਹ 5 ਸਾਲ ਦੀ ਸੀ ਤਾਂ ਉਸ ਨੂੰ ਘੋੜਸਵਾਰੀ ਦਾ ਸ਼ੌਂਕ ਸੀ ਅਤੇ ਉਸ ਨੇ ਘੋੜਸਵਾਰੀ ਸਿੱਖੀ। ਇਸ ਤੋਂ ਇਲਾਵਾ ਉਹ ਤੀਰਅੰਦਾਜ਼ੀ ਦੀ ਟ੍ਰੇਨਿੰਗ ਲੈ ਰਹੀ ਹੈ ਅਤੇ ਇਸ ਤਰ੍ਹਾਂ ਹੌਲੀ-ਹੌਲੀ ਉਹ ਸਿੱਖੀ ਵੱਲ ਪ੍ਰਭਾਵਿਤ ਹੋਈ। ਰਾਜ ਕੌਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਗੁਰਬਾਣੀ ਸੁਣਦੀ ਹੈ। ਉਹ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਦੌਰਾ ਵੀ ਕਰ ਚੁੱਕੀ ਹੈ ਅਤੇ ਹੱਥ ਨਾਲ ਗੁਰਮੁੱਖੀ ਲਿਖਣਾ ਸਿੱਖ ਰਹੀ ਹੈ। ਉਸ ਨੇ ਕਿਹਾ ਕਿ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ ਅਤੇ ਮੈਂ ਹਰ ਦਿਨ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਹਾਂ।

Tanu

News Editor

Related News