ਟਰੰਪ ਦੀ ਜਿੱਤ ਮਗਰੋਂ Tesla ਮਾਲਾਮਾਲ! 1 ਟ੍ਰਿਲੀਅਨ ਡਾਲਰ ਦਾ ਮਾਰਕੀਟ ਕੈਪ ਕੀਤਾ ਪਾਰ
Friday, Nov 08, 2024 - 10:52 PM (IST)
ਵਾਸ਼ਿੰਗਟਨ : ਡੋਨਾਲਡ ਟਰੰਪ ਦੀ ਜਿੱਤ ਨੇ ਜਿਥੇ ਸਾਰੀ ਦੁਨੀਆ ਹੈਰਾਨ ਕੀਤੀ ਪਈ ਹੈ ਉਥੇ ਟਰੰਪ ਦੇ ਨੇੜਲੇ ਸਾਥੀ ਐਲੋਨ ਮਸਕ ਵੀ ਇਸ ਤੋਂ ਵੱਡਾ ਫਾਇਦਾ ਕਮਾ ਰਹੇ ਹਨ। ਮਸਕ ਕਈ ਰੈਲੀਆਂ ਵਿਚ ਟਰੰਪ ਦੇ ਨਾਲ-ਨਾਲ ਰਹੇ ਸਨ। ਇਥੋਂ ਤਕ ਕਿ ਉਨ੍ਹਾਂ ਨੇ ਟਰੰਪ ਦਾ ਸਾਥ ਦੇਣ ਵਾਲੇ ਵੋਟਰਾਂ ਨੂੰ ਕੈਸ਼ ਇਨਾਮ ਤਕ ਦਿੱਤੇ। ਹੁਣ ਇਸ ਦੇ ਰਿਟਰਨ ਦੇ ਰੂਪ ਵਿਚ ਐਲੋਨ ਮਸਕ ਦੀ ਕੰਪਨੀ ਟੇਸਲਾ ਦੇ ਸ਼ੇਅਰ ਇਕ ਟ੍ਰਿਲੀਅਨ ਡਾਲਰ ਦਾ ਮਾਰਕੀਟ ਕੈਪ ਪਾਰ ਕਰ ਗਏ ਹਨ।
ਟੇਸਲਾ ਦੇ ਸ਼ੇਅਰ 'ਚ ਸ਼ੁੱਕਰਵਾਰ 6 ਫੀਸਦੀ ਦਾ ਉਛਾਲ ਆਇਆ ਤੇ ਇਲੈਕਟ੍ਰਿਕ ਵਾਹਨ ਨਿਰਮਾਤਾ ਦੀ ਮਾਰਕੀਟ ਕੈਪ ਨੂੰ 1 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਈ। ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਕੰਪਨੀ ਦਾ ਸਟਾਕ ਇਸ ਹਫਤੇ ਲਗਭਗ 27 ਫੀਸਦੀ ਵਧੇ ਹਨ ਅਤੇ ਨਿਵੇਸ਼ਕ ਆਸ਼ਾਵਾਦੀ ਹੋ ਗਏ ਹਨ ਕਿ ਸਾਬਕਾ ਰਾਸ਼ਟਰਪਤੀ ਦੀ ਵ੍ਹਾਈਟ ਹਾਊਸ ਵਿੱਚ ਵਾਪਸੀ ਨਾਲ ਟੇਸਲਾ ਦਾ ਸਾਥ ਦੇਣ ਵਾਲੇ ਨਿਵੇਸ਼ਕਾਂ ਦਾ ਵੀ ਫਾਇਦਾ ਹੋਵੇਗਾ। ਟੇਸਲਾ ਦੇ ਸੀਈਓ ਐਲੋਨ ਮਸਕ ਆਪਣੀ ਮੁਹਿੰਮ ਦੌਰਾਨ ਟਰੰਪ ਲਈ ਇੱਕ ਮੁੱਖ ਸਹਿਯੋਗੀ ਰਹੇ ਹਨ। ਉਨ੍ਹਾਂ ਨੇ ਟਰੰਪ ਪੱਖੀ ਮੁਹਿੰਮ ਵਿਚ ਸਹਿਯੋਗ ਲਈ 130 ਮਿਲੀਅਨ ਡਾਲਰ ਲਾਏ ਸਨ।
ਮੰਗਲਵਾਰ ਨੂੰ ਮਾਰਕੀਟ ਬੰਦ ਹੁੰਦੇ ਸਮੇਂ ਟੇਸਲਾ ਦੀ ਮਾਰਕੀਟ 807.1 ਬਿਲੀਅਨ ਡਾਲਰ ਦੀ ਸੀ। ਇਸ ਹਫਤੇ ਦੀ ਰੈਲੀ ਤੋਂ ਪਹਿਲਾਂ, ਕਾਰ ਨਿਰਮਾਤਾ ਦੇ ਸ਼ੇਅਰ ਇਕ ਫੀਸਦੀ ਵਧੇ। ਟੇਸਲਾ ਦਾ ਸਟਾਕ ਹੁਣ ਤੱਕ ਲਗਭਗ 26 ਫੀਸਦੀ ਤਕ ਵੱਧ ਚੁੱਕੇ ਹਨ।
ਟੇਸਲਾ ਮੁੜ ਤੋਂ ਇਕ ਟ੍ਰਿਲੀਅਨ ਡਾਲਰ ਦੀਆਂ ਕੰਪਨੀਆਂ ਵਿਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਵਿਚ Nvidia, Apple, Microsoft, Alphabet, Amazon and Meta ਕੰਪਨੀਆਂ ਸ਼ਾਮਲ ਹਨ। ਟੇਸਲਾ ਦੀ ਮਾਰਕੀਟ ਕੈਪ ਪਹਿਲੀ ਵਾਰ ਅਕਤੂਬਰ 2021 'ਚ 1 ਟ੍ਰਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਗਈ ਸੀ।