ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਾਬਜ਼ ਹੋਣ ਪਿੱਛੋਂ ਭਸਮਾਸੁਰ ਬਣਨਗੇ ਅੱਤਵਾਦੀ ਸੰਗਠਨ
Wednesday, Sep 08, 2021 - 01:08 AM (IST)
ਇਸਲਾਮਾਬਾਦ (ਏ. ਐੱਨ. ਆਈ.)–ਪਾਕਿਸਤਾਨ ਦਾ ਤਾਲਿਬਾਨੀ ਪ੍ਰੇਮ ਹੁਣ ਉਸ ’ਤੇ ਹੀ ਭਾਰੀ ਪੈਂਦਾ ਜਾ ਰਿਹਾ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਾਬਜ਼ ਹੋਣ ਪਿੱਛੋਂ ਜਸ਼ਨ ਮਨਾਉਣ ਵਾਲਾ ਪਾਕਿਸਤਾਨ ਹੁਣ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਹੈ ਕਿ ਤਾਲਿਬਾਨ ਦੀ ਜਿੱਤ ਅੱਤਵਾਦੀਆਂ ਨੂੰ ਆਪਣੇ ਹੀ ਖੇਤਰਾਂ ’ਚ ਅੱਤਵਾਦ ਲਈ ਉਕਸਾ ਰਹੀ ਹੈ।
ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ
‘ਦਿ ਵਾਸ਼ਿੰਗਟਨ ਪੋਸਟ’ ਨੇ ਕਿਹਾ ਹੈ ਕਿ ਤਾਲਿਬਾਨ ਦੀ ਤਾਜ਼ਾ ਜਿੱਤ ਪਿੱਛੋਂ ਅੱਤਵਾਦੀ ਗਰੁੱਪ ਪਾਕਿਸਤਾਨ ’ਚ ਬਗਾਵਤ ਪੈਦਾ ਕਰਨ ਲਈ ਉਕਸਾ ਰਹੇ ਹਨ। ਤਾਲਿਬਾਨ ਨੇ ਨਾ ਸਿਰਫ ਅੱਤਵਾਦੀਆਂ ਸਗੋਂ ਪਾਕਿਸਤਾਨ ਦੀਆਂ ਕੱਟੜ ਧਾਰਮਿਕ ਪਾਰਟੀਆਂ ਨੂੰ ਵੀ ਪ੍ਰੇਰਿਤ ਕੀਤਾ ਹੈ।
ਇਹ ਵੀ ਪੜ੍ਹੋ : ਕਾਬੁਲ 'ਚ ਪਾਕਿ ਵਿਰੁੱਧ ਰੈਲੀ 'ਚ ਜੁਟੇ ਸੈਂਕੜੇ ਪ੍ਰਦਰਸ਼ਨਕਾਰੀ, 'ਪਾਕਿਸਤਾਨ ਮੁਰਦਾਬਾਦ' ਦੇ ਲੱਗੇ ਨਾਅਰੇ
ਇਸਲਾਮਾਬਾਦ ਵਿਖੇ ਪਾਕਿਸਤਾਨੀ ਸ਼ਾਂਤੀ ਅਧਿਐਨ ਅਦਾਰੇ ਦੇ ਨਿਰਦੇਸ਼ਕ ਮੁਹੰਮਦ ਆਮਿਰ ਰਾਣਾ ਨੇ ਕਿਹਾ ਕਿ ਤਾਲਿਬਾਨ ਦੇ ਸੱਤਾ ’ਚ ਆਉਣ ਨਾਲ ਪਾਕਿਸਤਾਨ ਵਿਰੋਧੀ ਅੱਤਵਾਦੀ ਗਰੁੱਪਾਂ ਦਾ ਹੌਸਲਾ ਵਧੇਗਾ ਪਰ ਇਹ ਇਥੇ ਖਤਮ ਨਹੀਂ ਹੁੰਦਾ। ਪਾਕਿਸਤਾਨੀ ਅਧਿਕਾਰੀਆਂ ਨੂੰ ਹੁਣ ਇਹ ਡਰ ਵੀ ਸਤਾਉਣ ਲੱਗਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਨੂੰ ਦੇਖਦੇ ਹੋਏ ਮੁੜ ਤੋਂ ਉੱਭਰ ਸਕਦਾ ਹੈ। ਪਾਕਿਸਤਾਨ ਨੂੰ ਡਰ ਹੈ ਕਿ ਅੱਤਵਾਦੀ ਸੰਗਠਨ ਭਸਮਾਸੁਰ ਬਣ ਜਾਣਗੇ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਨਵੀਂ ਸਰਕਾਰ ਦਾ ਹੋਇਆ ਐਲਾਨ, ਮੁੱਲਾ ਹਸਨ ਹੋਣਗੇ PM
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।