ਕੌਮਾਂਤਰੀ ਨਿਊਜ਼ ਪੋਰਟਲ ਦਾ ਦਾਅਵਾ: ਅੱਤਵਾਦੀ ਸਮੂਹਾਂ ਨੂੰ ਮਿਲ ਰਹੀ ਹੈ ਪਾਕਿ ਫ਼ੌਜ ਤੋਂ ਮਦਦ

Monday, Aug 02, 2021 - 03:34 PM (IST)

ਇਸਲਾਮਾਬਾਦ— ਇਕ ਪ੍ਰਸਿੱਧ ਕੌਮਾਂਤਰੀ ਨਿਊਜ਼ ਪੋਰਟਲ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ ਅਲ-ਕਾਇਦਾ ਅਤੇ ਤਾਲਿਬਾਨ ਲਈ ਇਕ ਸੁਰੱਖਿਅਤ ਖੇਤਰ ਪ੍ਰਦਾਨ ਕਰਦੀ ਹੈ, ਜਿਸ ਕਾਰਨ ਇਹ ਸੰਗਠਨ ਮਜ਼ਬੂਤ ਹੋ ਰਹੇ ਹਨ ਅਤੇ ਉਨ੍ਹਾਂ ਨੇ ਲੱਗਭਗ 90 ਫ਼ੀਸਦੀ ਸਰਹੱਦ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਤਾਲਿਬਾਨ ਨੇ ਪਾਕਿਸਤਾਨੀ ਫ਼ੌਜ ਦੀ ਮਦਦ ਨਾਲ ਨੰਗਰਹਾਰ ਸੂਬੇ ਵਿਚ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸਰਹੱਦੀ ਜ਼ਿਲ੍ਹਿਆਂ ਅਚਿਨ ਅਤੇ ਪਾਚੇਰ ’ਚ ਕੁਝ ਸੁਰੱਖਿਆ ਚੌਕੀਆਂ ’ਤੇ ਕਬਜ਼ਾ ਕਰ ਲਿਆ ਹੈ। ਜਿਨੇਵਾ ਡੇਲੀ ਦੀ ਰਿਪੋਰਟ ਮੁਤਾਬਕ ਹੇਸਕਰ, ਸ਼ੇਰਜ਼ਾਦ, ਪਾਚੇਰ ਵਾ ਆਗਮ, ਦੇਹ ਬਾਲਾ, ਅਚਿਨ ਅਤੇ ਸੁਰਖਰੋਡ ਜ਼ਿਲ੍ਹਿਆਂ ਵਿਚ ਤਾਲਿਬਾਨ ਦੇ ਹਮਲੇ ਹੋਰ ਤੇਜ਼ ਹੋਏ ਹਨ। 

ਨਿਊਜ਼ ਪੋਰਟਲ ਨੇ ਦੱਸਿਆ ਕਿ ਅਲਕਾਇਦਾ ਸਮੇਤ ਤਾਲਿਬਾਨ ਕੈਡਰਾਂ ਅਤੇ ਉਸ ਦੇ ਸਹਿਯੋਗੀਆਂ ਵਲੋਂ ਹਮਲੇ ਕਾਰਨ ਕਈ ਜ਼ਖਮੀ ਅੱਤਵਾਦੀਆਂ ਨੂੰ ਜੇਲਾਨੀ ਹਸਪਤਾਲ ’ਚ ਡਾਕਟਰੀ ਇਲਾਜ ਲਈ ਕਵੇਟਾ ਸ਼ਹਿਰ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਪਿਨ ਬੋਲਡਕ ਖੇਤਰ ਵਿਚ ਅਫ਼ਗਾਨ ਸੁਰੱਖਿਆ ਦਸਤਿਆਂ ਨਾਲ ਸੰਘਰਸ਼ ’ਚ ਜ਼ਖਮੀ ਹੋਏ ਕੁਝ ਅੱਤਵਾਦੀਆਂ ਨੂੰ ਵੀ ਚਮਨ ਜ਼ਿਲ੍ਹੇ ਦੇ ਡੀ. ਐੱਚ. ਕਿਊ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਤੋਂ ਵਿਦੇਸ਼ੀ ਫ਼ੌਜ ਨੇ ਦੇਸ਼ ਛੱਡਣਾ ਸ਼ੁਰੂ ਕੀਤਾ ਹੈ, ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਅੱਤਿਆਚਾਰਾਂ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਤਾਲਿਬਾਨ ਨੇ ਹੁਣ ਤੱਕ ਦੇਸ਼ ਦੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਕਤਲ ਦੀਆਂ ਘਟਨਾਵਾਂ ਨਾਲ ਤਬਾਹੀ ਮਚੀ ਹੋਈ ਹੈ।


Tanu

Content Editor

Related News