ਰੂਸ 'ਚ ਅੱਤਵਾਦੀ ਹਮਲਾ, 15 ਪੁਲਸ ਅਧਿਕਾਰੀਆਂ ਅਤੇ ਕਈ ਨਾਗਰਿਕਾਂ ਦੀ ਮੌਤ
Monday, Jun 24, 2024 - 10:50 AM (IST)
ਮਾਸਕੋ (ਏਜੰਸੀ)- ਰੂਸ ਦੇ ਦੱਖਣੀ ਦਾਗਿਸਤਾਨ ਖੇਤਰ 'ਚ ਹਥਿਆਰਬੰਦ ਅੱਤਵਾਦੀਆਂ ਨੇ ਐਤਵਾਰ ਨੂੰ ਇਕ ਪਾਦਰੀ ਸਮੇਤ 15 ਤੋਂ ਵੱਧ ਪੁਲਸ ਅਧਿਕਾਰੀਆਂ ਅਤੇ ਇਕ ਪਾਦਰੀ ਸਮੇਤ ਕਈ ਨਾਗਰਿਕਾਂ ਦਾ ਕਤਲ ਕਰ ਦਿੱਤਾ। ਦਾਗਿਸਤਾਨ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਸੋਮਵਾਰ ਤੜਕੇ ਇਕ ਵੀਡੀਓ ਬਿਆਨ 'ਚ ਕਿਹਾ ਕਿ ਬੰਦੂਕਧਾਰੀਆਂ ਨੇ 2 ਆਰਥੋਡਾਕਸ ਚਰਚਾਂ, ਇਕ ਯਹੂਦੀ ਪ੍ਰਾਰਥਨਾ ਸਥਾਨ ਅਤੇ ਇਕ ਪੁਲਸ ਚੌਕੀ 'ਤੇ ਗੋਲੀਬਾਰੀ ਕੀਤੀ। ਰੂਸ ਦੀ ਰਾਸ਼ਟਰੀ ਅੱਤਵਾਦ ਰੋਕੂ ਕਮੇਟੀ ਨੇ ਕਿਹਾ ਕਿ ਇਹ ਹਮਲੇ ਮੁੱਖ ਰੂਪ ਨਾਲ ਮੁਸਲਿਮ ਖੇਤਰ 'ਚ ਹੋਏ, ਜਿੱਥੇ ਹਥਿਆਰਬੰਦ ਕੱਟੜਵਾਦ ਦੇ ਇਤਿਹਾਸ ਰਿਹਾ ਹੈ। ਉਸ ਨੇ ਇਨ੍ਹਾਂ ਹਮਲਿਆਂ ਨੂੰ ਅੱਤਵਾਦੀ ਕਾਰਵਾਈ ਦੱਸਿਆ ਹੈ। ਇਸ ਖੇਤਰ 'ਚ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਸੋਗ ਦਾ ਦਿਨ ਐਲਾਨਿਆ ਗਿਆ ਹੈ। ਦਾਗਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਵਿਅਕਤੀਆਂ ਦੇ ਇਕ ਸਮੂਹ ਨੇ ਕੈਸਪੀਅਨ ਸਾਗਰ ਦੇ ਨੇੜੇ ਸਥਿਤ ਡਰਬੇਂਟ ਸ਼ਹਿਰ ਵਿਚ ਇਕ ਯਹੂਦੀ ਪ੍ਰਾਰਥਨਾ ਸਥਾਨ ਅਤੇ ਇਕ ਚਰਚ 'ਤੇ ਹਮਲਾ ਕੀਤਾ।
ਇਹ ਵੀ ਪੜ੍ਹੋ : 10 ਲੱਖ ਕਾਂਵਾਂ ਨੂੰ ਮਾਰਨ ਦੇ ਹੁਕਮ, ਜਾਣੋ ਕੀ ਹੈ ਵਜ੍ਹਾ
ਸਰਕਾਰੀ ਮੀਡੀਆ ਮੁਤਾਬਕ ਚਰਚ ਅਤੇ ਯਹੂਦੀ ਪ੍ਰਾਰਥਨਾ ਸਥਾਨ ਦੋਹਾਂ ਨੂੰ ਅੱਗ ਲੱਗ ਗਈ। ਇਸੇ ਤਰ੍ਹਾਂ ਦਾਗਿਸਤਾਨ ਦੀ ਰਾਜਧਾਨੀ ਮਖਾਚਕਾਲਾ 'ਚ ਇਕ ਚਰਚ ਅਤੇ ਇਕ ਟਰੈਫਿਕ ਪੁਲਸ ਚੌਕੀ 'ਤੇ ਹਮਲੇ ਦੀ ਅਜਿਹੀਆਂ ਹੀ ਖ਼ਬਰਾਂ ਮਿਲੀਆਂ ਹਨ। ਅਧਿਕਾਰੀਆਂ ਨੇ ਇਲਾਕੇ 'ਚ ਅੱਤਵਾਦ ਵਿਰੋਧੀ ਮੁਹਿੰਮ ਦਾ ਐਲਾਨ ਕੀਤਾ ਹੈ। ਅੱਤਵਾਦ ਰੋਕੂ ਕਮੇਟੀ ਨੇ ਕਿਹਾ ਕਿ 5 ਬੰਦੂਕਧਾਰੀਆਂ ਨੂੰ 'ਖਾਤਮਾ' ਕਰ ਦਿੱਤਾ ਗਿਆ ਹੈ। ਰਾਜਪਾਲ ਨੇ ਕਿਹਾ ਕਿ 6 'ਡਾਕੂਆਂ' ਦਾ 'ਖ਼ਾਤਮਾ' ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਹਮਲਿਆਂ 'ਚ ਕਿੰਨੇ ਅੱਤਵਾਦੀ ਸ਼ਾਮਲ ਸਨ। ਹਮਲਿਆਂ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਅਧਿਕਾਰੀਆਂ ਨੇ ਇਸ ਅੱਤਵਾਦੀ ਕਾਰਵਾਈ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਨੇ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦਾਗਿਸਤਾਨ ਦੇ ਇਕ ਅਧਿਕਾਰੀ ਨੂੰ ਹਮਲਿਆਂ ਵਿਚ ਉਸ ਦੇ ਪੁੱਤਰਾਂ ਦੀ ਸ਼ਮੂਲੀਅਤ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਮੇਲੀਕੋਵ ਨੇ ਬਿਨਾਂ ਕੋਈ ਸਬੂਤ ਉਪਲੱਬਧ ਕਰਵਾਏ ਦਾਅਵਾ ਕੀਤਾ ਕਿ ਹਮਲਿਆਂ ਦੀ ਯੋਜਨਾ ਸ਼ਾਇਦ ਵਿਦੇਸ਼ 'ਚ ਰਚੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e