ਮੋਰੱਕੋ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਣ ਨਾਲ 24 ਲੋਕਾਂ ਦੀ ਮੌਤ
Monday, Aug 07, 2023 - 05:10 AM (IST)
ਰਬਾਤ : ਮੋਰੱਕੋ ਦੇ ਅਜੀਲਾਲ ਸੂਬੇ ਵਿਚ ਐਤਵਾਰ ਨੂੰ ਇਕ ਬੱਸ ਹਾਦਸੇ ਵਿਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਹਾਲ ਹੀ ਦੇ ਸਾਲਾਂ ਵਿਚ ਇਹ ਸਭ ਤੋਂ ਭਿਆਨਕ ਹਾਦਸਿਆਂ ਵਿਚੋਂ ਇਕ ਹੈ। ਮੋਰੱਕੋ ਦੀ ਸਰਕਾਰੀ ਨਿਊਜ਼ ਏਜੰਸੀ ਐੱਮ.ਏ.ਪੀ. ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮੋਰੱਕੋ ਦੇ ਛੋਟੇ ਸ਼ਹਿਰ ਡੇਮਨੇਟ ਵਿਚ ਹਫ਼ਤਾਵਾਰੀ ਬਾਜ਼ਾਰ ਜਾ ਰਹੀ ਇਕ ਮਿੰਨੀ ਬੱਸ ਇਕ ਮੋੜ ’ਤੇ ਪਲਟ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਫ਼ਿਲਮ Barbie ਨੇ ਬਣਾਇਆ ਵੱਡਾ ਰਿਕਾਰਡ, 3 ਹਫ਼ਤਿਆਂ ’ਚ ਕਮਾਏ 1 ਅਰਬ ਅਮਰੀਕੀ ਡਾਲਰ
ਤੁਹਾਨੂੰ ਦੱਸ ਦੇਈਏ ਕਿ ਮੋਰੱਕੋ ਅਤੇ ਹੋਰ ਉੱਤਰੀ ਅਫਰੀਕੀ ਦੇਸ਼ਾਂ ਦੀਆਂ ਸੜਕਾਂ 'ਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਬਹੁਤ ਸਾਰੇ ਗ਼ਰੀਬ ਨਾਗਰਿਕ ਪੇਂਡੂ ਖੇਤਰਾਂ ਵਿਚ ਯਾਤਰਾ ਕਰਨ ਲਈ ਕੋਚਾਂ ਅਤੇ ਮਿੰਨੀ ਬੱਸਾਂ ਦੀ ਵਰਤੋਂ ਕਰਦੇ ਹਨ। ਪਿਛਲੇ ਸਾਲ ਅਗਸਤ ਵਿਚ ਮੋਰੱਕੋ ਦੀ ਵਿੱਤੀ ਰਾਜਧਾਨੀ ਕੈਸਾਬਲਾਂਕਾ ਵਿਚ ਇਕ ਮੋੜ ’ਤੇ ਇਕ ਬੱਸ ਪਲਟਣ ਨਾਲ 23 ਲੋਕਾਂ ਦੀ ਮੌਤ ਹੋ ਗਈ ਸੀ ਅਤੇ 36 ਹੋਰ ਜ਼ਖ਼ਮੀ ਹੋ ਗਏ ਸਨ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਸੁੱਤੀ ਪਈ ਗੁਆਂਢਣ ’ਤੇ ਚਾਕੂ ਨਾਲ ਕੀਤਾ ਹਮਲਾ, ਹਜ਼ਾਰਾਂ ਰੁਪਏ ਚੋਰੀ ਕਰਕੇ ਫਰਾਰ
ਨੈਸ਼ਨਲ ਰੋਡ ਸੇਫਟੀ ਏਜੰਸੀ ਦੇ ਅਨੁਸਾਰ ਮੋਰੋਕੋ ਵਿਚ ਹਰ ਸਾਲ ਔਸਤਨ 3,500 ਸੜਕ ਹਾਦਸਿਆਂ ’ਚ ਮੌਤਾਂ ਅਤੇ 12,000 ਜ਼ਖ਼ਮੀ, ਪ੍ਰਤੀ ਦਿਨ 10 ਮੌਤਾਂ ਹੁੰਦੀਆਂ ਹਨ। ਪਿਛਲੇ ਸਾਲ ਇਹ ਅੰਕੜਾ 3,200 ਦੇ ਕਰੀਬ ਸੀ। ਅਧਿਕਾਰੀਆਂ ਨੇ 2026 ਤੱਕ ਮੌਤ ਦਰ ਨੂੰ ਅੱਧਾ ਕਰਨ ਦਾ ਟੀਚਾ ਰੱਖਿਆ ਹੈ ਕਿਉਂਕਿ 2012 ਵਿਚ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਬੱਸ ਹਾਦਸੇ ਵਿਚ 42 ਲੋਕ ਮਾਰੇ ਗਏ ਸਨ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਭਰਨ ਜਾ ਰਹੀ ਅਧਿਆਪਕਾਂ ਦੇ ਖਾਲੀ ਪਏ ਅਹੁਦੇ, ਸਕੂਲਾਂ ਤੋਂ ਮੰਗੀ ਸੂਚਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8