ਬੰਗਲਾਦੇਸ਼ ’ਚ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਤੇ ਟਰੱਕ ਦੀ ਟੱਕਰ ''ਚ 6 ਦੀ ਮੌਤ

Tuesday, Jan 17, 2023 - 09:18 PM (IST)

ਬੰਗਲਾਦੇਸ਼ ’ਚ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਤੇ ਟਰੱਕ ਦੀ ਟੱਕਰ ''ਚ 6 ਦੀ ਮੌਤ

ਢਾਕਾ (ਯੂ. ਐੱਨ.ਆਈ.) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲਗਭਗ 101 ਕਿਲੋਮੀਟਰ ਦੱਖਣ ਵਿੱਚ ਸਥਿਤ ਸ਼ਰੀਅਤਪੁਰ ਜ਼ਿਲ੍ਹੇ 'ਚ ਮੰਗਲਵਾਰ ਤੜਕੇ ਇਕ ਐਂਬੂਲੈਂਸ ਅਤੇ ਇਕ ਟਰੱਕ ਦੀ ਟੱਕਰ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਦੇ ਡਿਪਟੀ ਡਾਇਰੈਕਟਰ ਮੁਹੰਮਦ ਸੈਲੀਮ ਮੀਆ ਨੇ ਦੱਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 4.20 ਵਜੇ ਵਾਪਰਿਆ ਜਦੋਂ ਢਾਕਾ ਜਾ ਰਹੀ ਐਂਬੂਲੈਂਸ ਸੰਘਣੀ ਧੁੰਦ ਦੇ ਵਿਚਕਾਰ ਖਰਾਬ ਦਿੱਖ ਕਾਰਨ ਇਕ ਸੀ. ਐੱਨ. ਜੀ. ਟਰੱਕ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਦੋਹਾ ਕਤਰ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਗਏ ਵਿਅਕਤੀ ਦੀ ਹਾਦਸੇ ਦੌਰਾਨ ਮੌਤ

ਟੱਕਰ ਇੰਨੀ ਜ਼ਬਰਦਸਤ ਸੀ ਕਿ ਡਰਾਈਵਰ ਸਮੇਤ ਸਾਰੇ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਮਰੀਜ਼ ਅਤੇ ਐਂਬੂਲੈਂਸ ਡਰਾਈਵਰ ਅਤੇ ਇਕ ਸਹਾਇਕ ਸ਼ਾਮਲ ਹਨ।


author

Mandeep Singh

Content Editor

Related News