ਨਾਇਜ਼ੀਰੀਆ 'ਚ ਪੈਟਰੋਲ ਨਾਲ ਭਰੇ ਟੈਂਕਰ 'ਚ ਧਮਾਕਾ, 50 ਲੋਕਾਂ ਦੀ ਮੌਤ

Tuesday, Jul 02, 2019 - 07:57 PM (IST)

ਨਾਇਜ਼ੀਰੀਆ 'ਚ ਪੈਟਰੋਲ ਨਾਲ ਭਰੇ ਟੈਂਕਰ 'ਚ ਧਮਾਕਾ, 50 ਲੋਕਾਂ ਦੀ ਮੌਤ

ਪੋਰਟ ਹਾਕ੍ਰੋਟ - ਮੱਧ ਨਾਇਜ਼ੀਰੀਆ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਇਕ ਪੈਟਰੋਲ ਟੈਂਕਰ 'ਚ ਧਮਾਕਾ ਹੋਣ ਨਾਲ 50 ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਇਹ ਲੋਕ ਟੈਂਕਰ 'ਚੋਂ ਪੈਟਰੋਲ ਕੱਢਣ ਲਈ ਉਥੇ ਇਕੱਠੇ ਹੋਏ ਸਨ। ਨਾਇਜ਼ੀਰੀਆ ਦੀ ਐਮਰਜੰਸੀ ਸੇਵਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

PunjabKesari

ਟੈਂਕਰ ਬੇਨੁਏ ਸੂਬੇ 'ਚ ਅਹੁੰਬੇ ਪਿੰਡ ਤੋਂ ਹੋ ਕੇ ਜਾ ਰਿਹਾ ਸੀ। ਟੈਂਕਰ ਜਿੱਥੇ ਪਲਟਿਆ ਉਸ ਰਸਤੇ 'ਚ ਕੁਝ ਦੁਕਾਨਾਂ ਸਨ। ਟੈਂਕਰ 'ਚੋਂ ਰਿਸ ਰਿਹਾ ਪੈਟਰੋਲ ਇਕੱਠਾ ਕਰਨ ਲਈ ਸਥਾਨਕ ਨਿਵਾਸੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਪਰ ਉਦੋਂ ਟੈਕਰ 'ਚ ਧਮਾਕਾ ਹੋ ਗਿਆ। ਬੇਨੁਏ ਸੂਬੇ ਦੇ ਫੈਡਰਲ ਰੋਡ ਸੈਫਟੀ ਕਮਿਸ਼ਨ ਸੈਕਟਰ ਕਮਾਂਡਰ ਆਲਿਓ ਬਾਕਾ ਨੇ ਦੱਸਿਆ ਕਿ ਅਸੀਂ ਘਟਨਾ ਵਾਲੀ ਥਾਂ ਤੋਂ 50 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਹਨ ਜਦਕਿ ਘਟਨਾ 'ਚ 70 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਰਨ ਵਾਲਿਆਂ ਦੀ ਗਿਣਤੀ 'ਚ ਹੋਣ ਦਾ ਸ਼ੱਕ ਹੈ ਕਿਉਂਕਿ ਬਚਾਅ ਅਭਿਆਨ ਅਜੇ ਵੀ ਜਾਰੀ ਹੈ। ਸਥਾਨਕ ਪ੍ਰੀਸ਼ਦ ਦੇ ਇਕ ਬੁਲਾਰੇ ਨੇ ਘਟਨਾ 'ਚ 64 ਲੋਕਾਂ ਦੇ ਮਰਨ ਦੀ ਗੱਲ ਕਹੀ ਹੈ ਹਾਲਾਂਕਿ ਪੁਲਸ ਨੇ ਇਸ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।

PunjabKesari


author

Khushdeep Jassi

Content Editor

Related News