ਅਗਲੇ 5 ਸਾਲਾਂ ''ਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ; ਮਚੇਗੀ ਤ੍ਰਾਹੀ-ਤ੍ਰਾਹੀ ! ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ

Thursday, May 28, 2026 - 04:13 PM (IST)

ਅਗਲੇ 5 ਸਾਲਾਂ ''ਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ; ਮਚੇਗੀ ਤ੍ਰਾਹੀ-ਤ੍ਰਾਹੀ ! ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ

ਵਾਸ਼ਿੰਗਟਨ (ਏ.ਪੀ.): ਸੰਯੁਕਤ ਰਾਸ਼ਟਰ (UN) ਦੀ ਇੱਕ ਤਾਜ਼ਾ ਰਿਪੋਰਟ ਨੇ ਪੂਰੀ ਦੁਨੀਆ ਵਿੱਚ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੇ ਪੰਜ ਸਾਲਾਂ ਦੌਰਾਨ ਧਰਤੀ ਦਾ ਤਾਪਮਾਨ ਉਸ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕਰ ਸਕਦਾ ਹੈ, ਜਿਸ ਨੂੰ ਹੁਣ ਤੱਕ ਮਨੁੱਖਤਾ ਲਈ ਸੁਰੱਖਿਅਤ ਮੰਨਿਆ ਜਾਂਦਾ ਸੀ। ਵਿਗਿਆਨੀਆਂ ਅਨੁਸਾਰ ਇਸ ਸਮੇਂ ਦੌਰਾਨ ਧਰਤੀ ਦੇ ਸਭ ਤੋਂ ਗਰਮ ਸਾਲ ਹੋਣ ਦੇ ਸਾਰੇ ਪੁਰਾਣੇ ਰਿਕਾਰਡ ਕਈ ਵਾਰ ਟੁੱਟ ਸਕਦੇ ਹਨ।

ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਅਤੇ ਬ੍ਰਿਟੇਨ ਦੇ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ 2026 ਤੋਂ 2030 ਦੇ ਵਿਚਕਾਰ ਔਸਤ ਵਿਸ਼ਵ ਤਾਪਮਾਨ ਦੇ 1.5 ਡਿਗਰੀ ਸੈਲਸੀਅਸ (ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਵਿੱਚ) ਤੋਂ ਉੱਪਰ ਰਹਿਣ ਦੀ 75 ਫੀਸਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 2015 ਦੇ ਪੈਰਿਸ ਜਲਵਾਯੂ ਸਮਝੌਤੇ ਵਿੱਚ ਇਹੀ ਉਹ ਸੀਮਾ ਸੀ ਜਿਸ ਨੂੰ ਸੁਰੱਖਿਅਤ ਮੰਨਿਆ ਗਿਆ ਸੀ। ਅਗਲੇ ਪੰਜ ਸਾਲਾਂ ਵਿੱਚ ਘੱਟੋ-ਘੱਟ ਇੱਕ ਸਾਲ ਇਸ ਸੀਮਾ ਨੂੰ ਪਾਰ ਕਰਨ ਦੀ ਸੰਭਾਵਨਾ 91 ਫੀਸਦੀ ਤੱਕ ਦੱਸੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੁੜੀਆਂ ਦੇ ਸਕੂਲ 'ਚ ਲੱਗੀ ਅੱਗ, 16 ਵਿਦਿਆਰਥਣਾਂ ਦੀ ਮੌਤ! ਕੀਨੀਆ 'ਚ ਸੋਗ ਦੀ ਲਹਿਰ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਲੇ, ਤੇਲ ਅਤੇ ਗੈਸ ਦੇ ਲਗਾਤਾਰ ਇਸਤੇਮਾਲ ਕਾਰਨ ਵਧ ਰਹੀ ਗਰਮੀ ਭਿਆਨਕ ਤਬਾਹੀ ਲਿਆ ਸਕਦੀ ਹੈ। ਆਰਕਟਿਕ ਖੇਤਰ ਵਿਚ 2030 ਤੱਕ ਇੱਥੋਂ ਦਾ ਤਾਪਮਾਨ 1.66 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। ਅਮੇਜ਼ਨ ਖੇਤਰ ਵਿਚ ਗੰਭੀਰ ਸੋਕੇ ਅਤੇ ਜੰਗਲਾਂ ਦੀ ਅੱਗ ਦਾ ਖ਼ਤਰਾ ਵਧੇਗਾ। ਕੁਦਰਤੀ ਤਬਾਹੀ ਜਿਵੇਂ ਹੜ੍ਹ, ਸੋਕਾ ਅਤੇ ਅਤਿ ਦੀ ਗਰਮੀ ਵਰਗੀਆਂ ਘਟਨਾਵਾਂ ਹੋਰ ਤੇਜ਼ ਹੋਣਗੀਆਂ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਬਣਨ ਵਾਲਾ ਸ਼ਕਤੀਸ਼ਾਲੀ 'ਅਲ ਨੀਨੋ' ਅਗਲੇ ਕੁਝ ਸਾਲਾਂ ਤੱਕ ਵਿਸ਼ਵ ਤਾਪਮਾਨ ਨੂੰ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਏਗਾ। ਇਸ ਦਾ ਅਸਰ 2028 ਤੱਕ ਰਹਿ ਸਕਦਾ ਹੈ, ਜਿਸ ਕਾਰਨ 2027 ਵਿੱਚ ਗਰਮੀ ਦਾ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ-ਕੈਨੇਡਾ ਸਬੰਧਾਂ 'ਚ ਆਈ ਖਟਾਸ! ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡੀਅਨ ਖੁਫੀਆ ਏਜੰਸੀਆਂ 'ਤੇ ਲਾਏ ਗੰਭੀਰ ਦੋਸ਼

ਜਲਵਾਯੂ ਮਾਹਿਰਾਂ ਅਨੁਸਾਰ ਤਾਪਮਾਨ ਵਿੱਚ ਮਾਮੂਲੀ ਵਾਧਾ ਵੀ ਮੌਤਾਂ, ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਅਤੇ ਗਲੇਸ਼ੀਅਰਾਂ ਦੇ ਖ਼ਤਮ ਹੋਣ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟਿਲ ਨੇ ਕਿਹਾ ਕਿ ਯੂਰਪ, ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਇਹ ਸਾਬਤ ਕਰ ਰਹੀ ਹੈ ਕਿ ਅਸੀਂ ਅਜੇ ਵੀ ਗਲੋਬਲ ਵਾਰਮਿੰਗ ਨੂੰ ਰੋਕਣ ਦੇ ਯਤਨਾਂ ਵਿੱਚ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਇਸ ਜਲਵਾਯੂ ਸੰਕਟ ਦੀ ਭਾਰੀ ਮਾਨਵੀ ਅਤੇ ਆਰਥਿਕ ਕੀਮਤ ਚੁਕਾਉਣੀ ਪੈ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News