ਈ.ਯੂ. ਦੇ ਚੋਟੀ ਦੇ ਡਿਪਲੋਮੈਟ ਦੀ ਤੇਹਰਾਨ ਆਉਣ ਦੀ ਆਸ

02/02/2020 4:06:09 PM

ਤੇਹਰਾਨ (ਭਾਸ਼ਾ): ਯੂਰਪੀ ਸੰਘ (ਈ.ਯੂ.) ਦੇ ਚੋਟੀ ਦੇ ਡਿਪਲੋਮੈਟ ਜੋਸੇਪ ਬੋਰੇਲ ਦੀ ਸੋਮਵਾਰ ਨੂੰ ਤੇਹਰਾਨ ਆਉਣ ਦੀ ਆਸ ਹੈ। ਈਰਾਨੀ ਪਰਮਾਣੂ ਮੁੱਦੇ ਨੂੰ ਲੈ ਕੇ ਫਿਰ ਤੋਂ ਪੈਦਾ ਹੋਏ ਤਣਾਅ ਦੇ ਵਿਚ ਯਾਤਰਾ ਤੋਂ ਇਕ ਦਿਨ ਪਹਿਲਾਂ ਈਰਾਨੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਵੀ ਨੇ ਇਕ ਬਿਆਨ ਵਿਚ ਕਿਹਾ,''ਦਸੰਬਰ ਦੇ ਸ਼ੁਰੂ ਵਿਚ ਅਹੁਦਾ ਸੰਭਾਲਣ ਦੇ ਬਾਅਦ ਬੋਰੇਲ ਪਹਿਲੀ ਵਾਰ ਕੱਲ ਈਰਾਨ ਦੀ ਯਾਤਰਾ 'ਤੇ ਆਉਣਗੇ। ਉਹਨਾਂ ਦੀ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਅਤੇ ਈਰਾਨ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਪ੍ਰਸਤਾਵਿਤ ਹੈ।'' 

ਮੌਸਵੀ ਨੇ ਭਾਵੇਂਕਿ ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਕਿ ਬੋਰੇਲ ਕਦੋਂ ਆਉਣਗੇ ਜਾਂ ਦੇਸ਼ ਵਿਚ ਕਦੋਂ ਤੱਕ ਰਹਿਣਗੇ। ਇਸਲਾਮੀ ਗਣਰਾਜ ਦੇ ਪਰਮਾਣੂ ਪ੍ਰੋਗਰਾਮ ਨੂੰ ਲੈਕੇ ਈਰਾਨ ਅਤੇ ਪੱਛਮੀ ਦੇਸ਼ਾਂ ਦੇ ਵਿਚ ਤਣਾਅ ਦੇ ਵਿਚ ਚੋਟੀ ਦੇ ਡਿਪਲੋਮੈਟ ਦੀ ਇਹ ਯਾਤਰਾ ਹੋਵੇਗੀ।


Vandana

Content Editor

Related News