ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ

Tuesday, Oct 26, 2021 - 05:05 PM (IST)

ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ

ਗੈਜੇਟ ਡੈਸਕ– ਜਦੋਂ ਵੀ ਤੁਸੀਂ ਪੋਰਨਹਬ ਦਾ ਨਾਂ ਸੁਣਦੇ ਹੋ ਤਾਂ ਤੁਹਾਡੇ ਦਿਮਾਗ ’ਚ ਪੋਰਨੋਗ੍ਰਾਫੀ ਹੀ ਆਉਂਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੋਰਨਹਬ ’ਤੇ ਵੀ ਕੋਈ ਗਣਿਤ ਦੀ ਵੀਡੀਓ ਵੇਖਦਾ ਹੈ। ਇਹੀ ਸੱਚ ਹੈ ਕਿ ਇਕ ਮਾਸਟਰ ਸਾਹਿਬ ਪੋਰਨਹਬ ’ਤੇ ਗਣਿਤ ਦੀ ਕਲਾਸ ਲੈਂਦੇ ਹਨ। ਇਹ ਮਾਸਟਰ ਸਾਹਿਬ ਤਾਇਵਾਨ ਦੇ ਹਨ ਅਤੇ ਇਨ੍ਹਾਂ ਦਾ ਨਾਂ ਚਾਂਗਸ਼ੂ ਹੈ। ਚਾਗਸ਼ੂ ਪੋਰਨਹਬ ’ਤੇ ਗਣਿਤ ਦੀ ਕਲਾਸ ਲੈਂਦੇ ਹਨ। 

ਹੁਣ ਤੁਸੀਂ ਸੋਚ ਰਹੇ ਹੋਵੋਗਿ ਕਿ ਭਲਾ ਕੋਈ ਪੋਰਨਹਬ ’ਤੇ ਗਣਿਤ ਦੀ ਵੀਡੀਓ ਕਿਉਂ ਵੇਖੇਗਾ ਤਾਂ ਤੁਹਾਨੂੰ ਇਹ ਜਾਣਗੇ ਹੈਰਾਨੀ ਹੋਵੇਗੀ ਕਿ ਪੋਰਨਹਬ ’ਤੇ ਚਾਂਗਸ਼ੂ ਦੇ ਗਣਿਤ ਦੀਆਂ ਵੀਡੀਓ ਦੇ ਲੱਖਾਂ ਵਿਊਜ਼ ਹਨ ਅਤੇ ਇਸ ਨਾਲ ਉਹ ਹਰ ਸਾਲ 2 ਕਰੋੜ ਰੁਪਏ ਤਕ ਦੀ ਕਮਾਈ ਕਰਦੇ ਹਨ। 

ਇਹ ਵੀ ਪੜ੍ਹੋ– ਮੁਫ਼ਤ ’ਚ ਘਰ ਬੈਠੇ ਪੋਰਟ ਕਰਵਾਓ ਮੋਬਾਇਲ ਨੰਬਰ, ਇਹ ਹੈ ਆਸਾਨ ਤਰੀਕਾ

ਮਾਸਟਰ ਸਾਹਿਬ ਦੀ ਆਈ.ਡੀ. ਪੋਰਨਹਬ ’ਤੇ changshumath666 ਦੇ ਨਾਂ ਨਾਲ ਹਨ ਅਤੇ ਇਹ ਅਕਾਊਂਟ ਵੈਰੀਫਾਈਡ ਵੀ ਹੈ। ਰਿਪੋਰਟ ਮੁਤਾਬਕ, ਚਾਂਗਸ਼ੂ ਪੋਰਨਹਬ ਤੋਂ ਇਲਾਵਾ ਕਈ ਹੋਰ ਪੋਰਨ ਵੈੱਬਸਾਈਟਾਂ ’ਤੇ ਵੀ ਗਣਿਤ ਦੀਆਂ ਵੀਡੀਓ ਅਪਲੋਡ ਕਰਦੇ ਹਨ। ਇਸ ਲਿਸਟ ’ਚ ਐਕਸ-ਵੀਡੀਓਜ਼ ਦਾ ਵੀ ਨਾਂ ਸ਼ਾਮਲ ਹੈ, ਹਾਲਾਂਕਿ ਐਕਸ-ਵੀਡੀਓਜ਼ ’ਤੇ ਮਾਸਟਰ ਸਾਹਿਬ ਦੀਆਂ ਵੀਡੀਓ ਦੇ ਓਨੇ ਵਿਊਜ਼ ਨਹੀਂ ਮਿਲਦੇ ਜਿੰਨੇ ਪੋਰਨਹਬ ’ਤੇ ਮਿਲਦੇ ਹਨ। ਚਾਂਗਸ਼ੂ ਦੇ ਚੈਨਲ ’ਤੇ ‘ਪਲੇਅ ਹਾਰਡ, ਸਟਡੀ ਹਾਰਡ’ ਮੈਸੇਜ ਲਿਖਿਆ ਹੈ। ਮਾਸਟਰ ਸਾਹਿਬ ਨੂੰ ਹਰੇਕ ਵੀਡੀਓ ’ਚ ਗ੍ਰੇਅ-ਹੂਡੀ ਅਤੇ ਗਲਾਸ ’ਚ ਵੇਖਿਆ ਜਾ ਸਕਦਾ ਹੈ। ਮਾਸਟਰ ਸਾਹਿਬ ਗਣਿਤ ਦੇ ਸਵਾਲ ਹਰੇ ਰੰਗ ਦੇ ਬੋਰਡ ’ਤੇ ਹੱਲ ਕਰਦੇ ਹਨ ਅਤੇ ਉਨ੍ਹਾਂ ਦੇ ਸੂਤਰ ਵੀ ਅਲੱਗ ਹਨ। ਚਾਂਗਸ਼ੂ ਦੀਆਂ ਜ਼ਿਆਦਾਤਰ ਵੀਡੀਓ ਕੈਲਕੁਲਸ਼ ਵਾਲੀਆਂ ਹਨ। ਚਾਂਗਸ਼ੂ ਹਮੇਸ਼ਾ ਉਨ੍ਹਾਂ ਸਵਾਲਾਂ ਦੇ ਹੱਲ ਦੀਆਂ ਵੀਡੀਓ ਅਪਲੋਡ ਕਰਦੇ ਹਨ ਜੋ ਮੁਸ਼ਕਿਲ ਹੁੰਦੇ ਹਨ। 

ਚਾਂਗਸ਼ੂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਦੁਨੀਆ ਉਨ੍ਹਾਂ ਨੂੰ ਪੋਰਨਹਬ ’ਤੇ ਗਣਿਤ ਪੜ੍ਹਾਉਣ ਵਾਲੇ ਅਧਿਆਪਕ ਦੇ ਰੂਪ ’ਚ ਜਾਣਨ, ਸਗੋਂ ਲੋਕ ਉਨ੍ਹਾਂ ਨੂੰ ਕੈਲਕੁਲਸ਼ ਦੇ ਇਕ ਅਧਿਆਪਕ ਦੇ ਰੂਪ ’ਚ ਜਾਣਨ। ਚਾਂਗਸ਼ੂ ਨੂੰ ਇੰਸਟਾਗ੍ਰਾਮ ਅਤੇ ਯੂਟਿਊਬ ’ਤੇ ਵੀ ਵੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਹੁਣ ਏਅਰਟੈੱਲ ਨੇ AGR, ਸਪੈਕਟ੍ਰਮ ’ਤੇ 4 ਸਾਲ ਦਾ ਮੋਰਾਟੋਰੀਅਮ ਆਪਸ਼ਨ ਚੁਣਿਆ


author

Rakesh

Content Editor

Related News