ਮੁਸਲਮਾਨਾਂ ਨੂੰ ਆਨਲਾਈਨ ਨਿਸ਼ਾਨਾ ਬਣਾਉਣ ਵਾਲੇ ਵਿਅਕਤੀ ਨੂੰ ਜੇਲ
Monday, Dec 18, 2017 - 11:10 PM (IST)

ਬੀਜਿੰਗ— ਚੀਨ ਦੀ ਇਕ ਅਦਾਲਤ ਨੇ ਇਸਲਾਮ ਤੇ ਮੁਸਲਮਾਨਾਂ 'ਤੇ ਆਨਲਾਈਨ ਹਮਲਾ ਕਰਨ 'ਤੇ ਇਕ ਵਿਅਕਤੀ ਨੂੰ 2.5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਵਿਅਕਤੀ ਹਾਨ ਭਾਈਚਾਰੇ ਦਾ ਮੈਂਬਰ ਸੀ।
ਲਿਆਨਿੰਗ ਇਲਾਕੇ ਦੇ ਸ਼ੇਨਯਾਂਗ 'ਚ ਹੈਪਿੰਗ ਜ਼ਿਲਾ ਪੀਪਲਜ਼ ਕੋਰਟ ਨੇ ਆਪਣੇ ਫੈਸਲੇ 'ਚ ਵਿਅਕਤੀ 'ਤੇ ਜਾਤੀਵਾਦੀ ਨਫਰਤ ਫੈਲਾਉਣ ਦਾ ਦੋਸ਼ ਲਗਾਇਆ ਗਿਆ। ਉਸ ਨੇ ਵੈਬਸਾਈਟ 'ਤੇ ਇਕ ਆਨਲਾਈਨ ਸਮੂਹ ਬਣਾਇਆ ਹੋਇਆ ਹੈ ਤੇ ਅਪ੍ਰੈਲ 2009 ਤੋਂ ਜੂਨ 2016 ਦੇ ਵਿਚਕਾਰ ਮੁਸਲਮਾਨਾਂ ਖਿਲਾਫ ਤਸਵੀਰਾਂ ਤੇ ਲੇਖ ਪਾਏ। ਫੈਸਲੇ 'ਚ ਕਿਹਾ ਗਿਆ ਕਿ ਜਾਤੀਵਾਦੀ ਨਫਰਤ ਫੈਲਾਉਣ ਦੇ ਲਈ ਲੀ ਨੂੰ ਸਤੰਬਰ 2009 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਜੂਨ 2016 'ਚ ਉਸੇ ਦੋਸ਼ 'ਚ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਹੈ।