ਅਮਰੀਕੀ ਯੂਨੀਵਰਸਿਟੀਆਂ ਨਾਲ ਹਿੱਸੇਦਾਰੀ ਲਈ ਭਾਰਤ ਕਰ ਰਿਹਾ ਗੱਲਬਾਤ : ਸੰਧੂ

Monday, Apr 12, 2021 - 02:58 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸ.ਟੀ.ਈ.ਐੱਮ.) ਪੜ੍ਹਨ ਲਈ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਆਉਂਦੇ ਹਨ। ਭਾਰਤ ਗਿਆਨ ਹਿੱਸੇਦਾਰੀ ਬਣਾਉਣ ਲਈ ਅਮਰੀਕੀ ਯੂਨੀਵਰਸਿਟੀਆਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ। ਸੰਧੂ ਨੇ ਚੈਪਲ ਹਿੱਲ ਵਿਚ ਉੱਤਰੀ ਕੈਰੋਲੀਨਾ ਯੂਨੀਵਰਸਿਟੀ (ਯੂ.ਐੱਨ.ਸੀ.) ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਅਮਰੀਕਾ ਵਿਚ ਭਾਰਤ ਦੇ 2 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ ਅਤੇ ਜ਼ਿਆਦਾਤਰ ਵਿਦਿਆਰਥੀ ਐੱਸ.ਟੀ.ਈ.ਐੱਮ. ਖੇਤਰ ਦੇ ਹਨ, ਇਸ ਲਈ ਉੱਚ ਸਿਖਿਆ ਦੇ ਖੇਤਰ ਵਿਚ ਸਹਿਯੋਗ ਦੀਆਂ ਉਤਸਾਹਜਨਕ ਸੰਭਾਵਨਾਵਾਂ ਹਨ। 

PunjabKesari

ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਆਨਲਾਈਨ ਸਿੱਖਿਆ ਅਤੇ ਦੋਹਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚਾਲੇ ਸਹਿਯੋਗ ਦੀਆਂ ਸੰਭਾਵਨਾਵਾਂ ਹਨ। ਭਾਰਤੀ ਰਾਜਦੂਤ ਨੇ ਕਿਹਾ,''ਅਸੀਂ ਆਸ ਕਰਦੇ ਹਾਂ ਕਿ ਭਾਰਤ ਇਸ 'ਤੇ ਮੁੱਖ ਰੂਪ ਨਾਲ ਧਿਆਨ ਕੇਂਦਰਿਤ ਕਰੇਗਾ, ਯੂ.ਐੱਨ.ਸੀ. ਇਸ ਖੇਤਰ ਵਿਚ ਅਗਵਾਈ ਕਰੇਗਾ।'' ਸੀਨੀਅਰ ਭਾਰਤੀ ਡਿਪਲੋਮੈਟ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਐਰੀਜੋਨਾ ਰਾਜ ਯੂਨੀਵਰਸਿਟੀ, ਹਾਵਰਡ ਯੂਨੀਵਰਸਿਟੀ, ਦੱਖਣੀ ਫਲੋਰੀਡਾ ਯੂਨੀਵਰਸਿਟੀ, ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਚ ਭਾਰਤ-ਅਮਰੀਕਾ ਹਿੱਸੇਦਾਰੀ ਸੰਬੰਧੀ ਗੱਲਬਾਤ ਸੈਸ਼ਨਾਂ ਵਿਚ ਹਿੱਸਾ ਲਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਪੁਤਿਨ ਨੇ ਇਮਰਾਨ ਨੂੰ ਭੇਜਿਆ ਦੋਸਤੀ ਦਾ ਸੰਦੇਸ਼, ਭਾਰਤ ਲਈ ਖ਼ਤਰੇ ਦੀ ਘੰਟੀ

ਪਿਛਲੇ ਹਫ਼ਤੇ ਰਾਜਦੂਤ ਸੰਧੂ ਨੇ ਐਰੀਜੋਨਾ ਯੂਨੀਵਰਸਿਟੀ ਦੇ ਪ੍ਰਧਾਨ ਡਾਕਟਰ ਮਾਈਕਲ ਕ੍ਰੋ ਨਾਲ ਗੱਲ ਕੀਤੀ ਸੀ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਸੰਯੁਕਤ ਡਿਗਰੀ ਅਤੇ ਦੋਹਰੀ ਡਿਗਰੀ ਆਦਿ ਦੀ ਪੇਸ਼ਕਸ਼ ਕਰਨ ਲਈ ਸੰਧੂ ਨੇ ਭਾਰਤੀ ਅਤੇ ਵਿਦੇਸ਼ੀ ਉੱਚ ਸਿਖਿਆ ਅਦਾਰਿਆਂ ਵਿਚਾਲੇ ਸਹਿਯੋਗ 'ਤੇ ਆਪਣੇ ਵਿਚਾਰ ਸਾਂਝੇ ਕੀਤੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News