UK ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਵਧਿਆ ਕਦ, ਮਿਲੀ ਅਹਿਮ ਜ਼ਿੰਮੇਵਾਰੀ

Thursday, Sep 07, 2023 - 01:26 AM (IST)

UK ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਵਧਿਆ ਕਦ, ਮਿਲੀ ਅਹਿਮ ਜ਼ਿੰਮੇਵਾਰੀ

ਇੰਟਰਨੈਸ਼ਨਲ ਡੈਸਕ: ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਹੁਣ ਇਕ ਹੋਰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਖ਼ਜ਼ਾਨੇ ਦੇ ਸ਼ੈਡੋ ਐਕਸਚੈਕਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਲੀਡਰ ਕੀਰ ਸਟਾਰਮਰ ਦਾ ਧੰਨਵਾਦ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - Breaking News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ

ਢੇਸੀ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਕੀਰ ਸਟਾਰਮਰ ਨੇ ਮੈਨੂੰ ਆਪਣੇ ਫਰੰਟਬੈਂਚ ਵਿਚ ਜਾਰੀ ਰੱਖਣ ਦਾ ਫ਼ੈਸਲਾ ਲੈਂਦਿਆਂ ਸਾਡੀ ਅਗਲੀ ਚਾਂਸਲ ਰੇਚਲ ਰੀਵਜ਼ ਨਾਲ ਖਜ਼ਾਨੇ ਦੇ ਸ਼ੈਡੋ ਐਕਸਚੈਕਰ ਸੈਕਟਰੀ ਵਜੋਂ ਜੁੜਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਰਥ ਸ਼ਾਸਤਰ ਏ-ਪੱਧਰ, ਗਣਿਤ ਦੀ ਡਿਗਰੀ, ਅਪਲਾਈਡ ਸਟੈਟਿਸਟਿਕਸ ਵਿਚ ਮਾਸਟਰਸ, ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਚਲਾਉਣ ਦੇ ਨਾਲ, ਮੈਂ ਉਸ ਸਬੰਧਿਤ ਗਿਆਨ ਅਤੇ ਜੀਵਨ ਦੇ ਅਨੁਭਵ ਨੂੰ ਆਪਣੀ ਨਵੀਂ ਭੂਮਿਕਾ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ। ਇਕ ਚੋਟੀ ਦੀ ਪ੍ਰਤਿਭਾਸ਼ਾਲੀ ਖਜ਼ਾਨਾ ਟੀਮ ਵਿਚ ਕੰਮ ਕਰਨ ਲਈ ਉਤਸ਼ਾਹਤ ਹਾਂ।

May be an image of 1 person and text

ਤਨਮਜੀਤ ਸਿੰਘ ਢੇਸੀ ਨੇ ਅੱਗੇ ਲਿਖਿਆ ਕਿ 3 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੈਡੋ ਰੇਲਵੇ ਮੰਤਰੀ ਵਜੋਂ ਸੇਵਾ ਨਿਭਾਉਣਾ, ਐੱਮ.ਪੀ. ਲੁਈਸ ਹੇਗ ਅਤੇ ਨੰਬਰ ਇਕ ਟ੍ਰਾਂਸਪੋਰਟ ਟੀਮ ਦੇ ਨਾਲ ਕੰਮ ਕਰਨਾ ਇਕ ਬਹੁਤ ਵੱਡਾ ਸਨਮਾਨ ਹੈ। ਮੈਂ ਇਸ ਸਰਕਾਰ ਵੱਲੋਂ ਸਹਾਇਤਾ ਅਤੇ ਦੇਖਭਾਲ ਦੀ ਘਾਟ ਦੇ ਬਾਵਜੂਦ, ਰੇਲ ਸਟਾਫ ਦੇ ਸ਼ਾਨਦਾਰ ਕੰਮ ਅਤੇ ਜਨੂੰਨ ਨੂੰ ਨੇੜੇ ਤੋਂ ਦੇਖਿਆ ਹੈ। ਲੇਬਰ ਪਾਰਟੀ ਦੀ ਸਰਕਾਰ ਵਿਚ ਅਸੀਂ ਆਪਣੀ ਰੇਲਵੇ ਨੂੰ ਮੁੜ ਲੀਹ 'ਤੇ ਲਿਆਵਾਂਗੇ - ਉਚਿਤ ਨਿਵੇਸ਼ ਪ੍ਰਦਾਨ ਕਰਨਾ, ਇੱਕ ਜਨਤਕ ਮਲਕੀਅਤ ਵਾਲਾ ਨੈਟਵਰਕ, ਬਿਜਲੀਕਰਨ ਦਾ ਰੋਲਿੰਗ ਪ੍ਰੋਗਰਾਮ, ਯਾਤਰੀ ਫੋਕਸ ਵਿਚ ਸੁਧਾਰ ਕਰਨਾ ਅਤੇ ਹੋਰ ਬਹੁਤ ਕੁਝ। ਮੈਂ ਜਾਣਦਾ ਹਾਂ ਕਿ ਲੂ, ਟੀਮ ਅਤੇ ਮੇਰੇ ਉੱਤਰਾਧਿਕਾਰੀ ਐੱਮ.ਪੀ. ਸਟੀਫਨ ਮੋਰਗਨ ਸਾਡੇ ਦੇਸ਼ ਲਈ ਚੰਗੀਆਂ ਸੇਵਾਵਾਂ ਪ੍ਰਦਾਨ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ 4 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਾਹ, ਤੁਰੰਤ ਪ੍ਰਭਾਵ ਨਾਲ ਕੀਤਾ ਬਰਖ਼ਾਸਤ

ਦੱਸ ਦੇਈਏ ਕਿ ਤਨਮਨਜੀਤ ਸਿੰਘ ਢੇਸੀ ਬ੍ਰਿਟਿਸ਼ ਲੇਬਰ ਪਾਰਟੀ ਨਾਲ ਸਬੰਧਤ ਹਨ ਅਤੇ ਸਲੋਹ ਹਲਕੇ ਨੂੰ 2017 ਤੋਂ ਯੂਕੇ 'ਚ ਸੰਸਦ ਮੈਂਬਰ ਵਜੋਂ ਚੁਣੇ ਜਾ ਰਹੇ ਹਨ। ਢੇਸੀ ਯੂਕੇ ਦੇ ਸੰਸਦ ਮੈਂਬਰ ਵਜੋਂ ਪਹਿਲੇ ਦਸਤਾਰਧਾਰੀ ਸਿੱਖ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News