ਜਦ ਤੱਕ ਪੋਂਪੀਓ ਹਨ ਉਦੋਂ ਤੱਕ ਸਾਡੇ ਨਾਲ ਗੱਲਬਾਤ ਸੰਭਵ ਨਹੀਂ : ਉੱਤਰੀ ਕੋਰੀਆ

Sunday, Sep 01, 2019 - 02:54 AM (IST)

ਜਦ ਤੱਕ ਪੋਂਪੀਓ ਹਨ ਉਦੋਂ ਤੱਕ ਸਾਡੇ ਨਾਲ ਗੱਲਬਾਤ ਸੰਭਵ ਨਹੀਂ : ਉੱਤਰੀ ਕੋਰੀਆ

ਸਿਓਲ - ਉੱਤਰੀ ਕੋਰੀਆ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਸ ਨੇ ਆਖਿਆ ਕਿ ਪੋਂਪੀਓ ਦੇ ਹਾਲ ਹੀ ਬਿਆਨ ਦੇ ਚੱਲਦੇ ਅਮਰੀਕਾ ਨਾਲ ਗੱਲਬਾਤ ਹੋਰ ਮੁਸ਼ਕਿਲ ਹੋ ਗਈ ਹੈ। ਮਾਇਕ ਪੋਂਪੀਓ ਨੇ ਉੱਤਰੀ ਕੋਰੀਆ ਦੇ ਵਿਵਹਾਰ ਨੂੰ ਖਰਾਬ ਦੱਸਿਆ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਬੀਤੇ ਮੰਗਲਵਾਰ ਨੂੰ ਇਕ ਪ੍ਰੋਗਰਾਮ ’ਚ ਆਖਿਆ ਸੀ ਕਿ ਅਸੀਂ ਮੰਨਿਆ ਹੈ ਕਿ ਉੱਤਰੀ ਕੋਰੀਆ ਦੇ ਖਰਾਬ ਵਿਵਹਾਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉੱਤਰੀ ਕੋਰੀਆ ਦੀ ਸਰਕਾਰ ਨਿੳੂਜ਼ ਏਜੰਸੀ ਕੇ. ਸੀ. ਐੱਨ. ਐੱਨ. ਨੇ ਸ਼ਨੀਵਾਰ ਨੂੰ ਦੇਸ਼ ਦੀ ਉਪ ਵਿਦੇਸ਼ ਮੰਤਰੀ ਚੋਈ ਸੋਨ ਹੁਈ ਦੇ ਹਵਾਲੇ ਤੋਂ ਆਖਿਆ ਕਿ ਮਾਇਕ ਪੋਂਪੀਓ ਦੀ ਟਿੱਪਣੀ ਗਲਤ ਅਤੇ ਭੜਤਾਓ ਹੈ। ਇਸ ਨਾਲ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਸੰਭਾਵਿਤ ਗੱਲਬਾਤ ਹੋਰ ਮੁਸ਼ਕਿਲ ਹੋ ਗਈ ਹੈ। ਪਿਓਂਗਯਾਂਗ ਨੇ ਪ੍ਰਮਾਣੂ ਗੱਲਬਾਤ ’ਚ ਆਏ ਵਿਰੋਧ ਲਈ ਮਾਇਕ ਪੋਂਪੀਓ ਨੂੰ ਜ਼ਿੰਮੇਵਾਰ ਨੂੰ ਠਹਿਰਾਇਆ ਸੀ। ਹਾਲ ਹੀ ’ਚ ਉਨ੍ਹਾਂ ਨੇ ਪੋਂਪੀਓ ਨੂੰ ਜ਼ਹਿਰੀਲਾ ਦਰੱਖਤ ਤੱਕ ਕਰਾਰ ਦਿੱਤਾ ਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਸਰਵ ਉੱਚ ਨੇਤਾ ਕਿਮ ਜੋਂਗ ਓਨ ਵਿਚਾਲੇ ਪਹਿਲੀ ਮੁਲਾਕਾਤ ਪਿਛਲੇ ਸਾਲ ਜੂਨ ’ਚ ਸਿੰਗਾਪੁਰ ’ਚ ਹੋਈ ਸੀ। ਇਸ ਤੋਂ ਬਾਅਦ ਦੂਜੀ ਮੁਲਾਕਾਤ ਫਰਵਰੀ ’ਚ ਵਿਅਤਨਾਮ ’ਚ ਹੋਈ ਸੀ। ਉੱਤਰੀ ਕੋਰੀਆ ’ਤੇ ਲੱਗੇ ਪਾਬੰਦੀਆਂ ਨੂੰ ਹਟਾਉਣ ਦੀ ਮੰਗ ’ਤੇ ਇਹ ਗੱਲਬਾਤ ਅਸਫਲ ਰਹੀ ਸੀ। ਉਦੋਂ ਤੋਂ ਪ੍ਰਮਾਣੂ ਮੁੱਦੇ ’ਤੇ ਗੱਲਬਾਤ ਨੂੰ ਲੈ ਕੇ ਦੋਹਾਂ ਦੇਸ਼ਾਂ ’ਚ ਵਿਰੋਧ ਕਾਇਮ ਹੈ। ਇਸ ਸਾਲ ਜੂਨ ’ਚ ਕੋਰੀਆ ਸਰਹੱਦ ’ਤੇ ਟਰੰਪ ਅਤੇ ਕਿਮ ਦੀ ਤੀਜੀ ਮੁਲਾਕਾਤ ਹੋਈ ਸੀ।


author

Khushdeep Jassi

Content Editor

Related News