ਭਾਰਤ-ਚੀਨ ਵਿਚਕਾਰ ਨਦੀਆਂ ''ਤੇ ਹੋਈ ਗੱਲਬਾਤ
Wednesday, Mar 28, 2018 - 11:43 AM (IST)

ਬੀਜਿੰਗ (ਭਾਸ਼ਾ)— ਭਾਰਤ ਦੇ ਜਲ ਸਰੋਤ ਮੰਤਰਾਲੇ ਦੇ ਅਧਿਕਾਰੀਆਂ ਨੇ ਭਾਰਤ-ਚੀਨ ਵਿਚਕਾਰ ਵਗਣ ਵਾਲੀਆਂ ਨਦੀਆਂ 'ਤੇ ਸਹਿਯੋਗ ਦੇ ਸੰਬੰਧ ਵਿਚ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕੀਤੀ। ਗੌਰਤਲਬ ਹੈ ਕਿ ਨਦੀ ਦੇ ਪਾਣੀ ਦੇ ਵਹਾਅ 'ਤੇ ਚੀਨ ਵੱਲੋਂ ਬੀਤੇ ਸਾਲ ਤੋਂ ਅੰਕੜੇ ਉਪਲਬਧ ਕਰਵਾਉਣੇ ਬੰਦ ਕੀਤੇ ਜਾਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਇਹ ਪਹਿਲੀ ਨਦੀ ਗਲੱਬਾਤ ਹੈ। ਬੀਜਿੰਗ ਸਥਿਤ ਭਾਰਤੀ ਦੂਤਘਰ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ,''ਦੋਹਾਂ ਦੇਸ਼ਾਂ ਵਿਚਕਾਰ ਵਗਣ ਵਾਲੀਆਂ ਨਦੀਆਂ ਦੇ ਸੰਬੰਧ ਵਿਚ ਭਾਰਤ-ਚੀਨ ਮਾਹਰ ਪੱਧਰੀ ਸਿਸਟਮ (ਈ. ਐੱਲ. ਐੱਮ.) ਦੀ 11ਵੀਂ ਬੈਠਕ ਕੱਲ ਚੀਨ ਦੇ ਹਾਂਗਝੇਊ ਸ਼ਹਿਰ ਵਿਚ ਖਤਮ ਹੋਈ। ਇਹ ਗੱਲਬਾਤ ਦੋ ਦਿਨ ਚੱਲੀ। ਭਾਰਤੀ ਵਫਦ ਦੀ ਅਗਵਾਈ ਜਲ ਸਰੋਤ ਮੰਤਰਾਲੇ ਦੇ ਕਮਿਸ਼ਨਰ ਦੇ ਅਹੁਦੇ 'ਤੇ ਕੰਮ ਕਰ ਰਹੇ ਤੀਰਥ ਸਿੰਘ ਮੇਹਰਾ ਨੇ ਕੀਤੀ, ਉੱਥੇ ਚੀਨੀ ਦਲ ਦੀ ਅਗਵਾਈ ਜਲ ਸਰੋਤ ਮੰਤਰਾਲੇ ਦੇ ਵਿਗਿਆਨ ਅਤੇ ਤਕਨਾਲੋਜੀ ਮਾਮਲਿਆਂ ਵਿਚ ਅੰਤਰ ਰਾਸ਼ਟਰੀ ਸਹਿਯੋਗ ਵਿਭਾਗ ਦੇ ਕੌਂਸਲ ਯੂ ਸ਼ਿੰਗਜੁੰਗ ਨੇ ਕੀਤੀ। ਬਿਆਨ ਮੁਤਾਬਕ ਬੈਠਕ ਵਿਚ ਈ. ਐੱਲ. ਐੱਮ. ਸ਼ੁਰੂ ਹੋਣ ਨਾਲ ਹੁਣ ਤੱਕ ਉਸ ਵਿਚ ਹੋਈ ਤਰੱਕੀ ਅਤੇ ਪਣ ਬਿਜਲੀ ਸੰਬੰਧੀ ਜਾਣਕਾਰੀ ਉਪਲਬਧ ਕਰਵਾਉਣ ਅਤੇ ਦੋਹਾਂ ਦੇਸ਼ਾਂ ਵਿਚ ਵਗਣ ਵਾਲੀ ਨਦੀਆਂ ਨਾਲ ਪੈਦਾ ਹੋਣ ਵਾਲੀ ਸੰਕਟਕਾਲੀਨ ਸਥਿਤੀ ਵਿਚ ਸਹਿਯੋਗ ਕਰਨ 'ਤੇ ਚਰਚਾ ਹੋਈ। ਅਧਿਕਾਰੀਆਂ ਨੇ ਬ੍ਰਹਮਪੁੱਤਰ ਅਤੇ ਸਤਲੁਜ ਨਦੀਆਂ ਵਿਚ ਹੜ੍ਹ ਦੇ ਮੌਸਮ ਵਿਚ ਪਣਬਿਜਲੀ ਨਾਲ ਜੁੜੇ ਚੀਨ ਅਤੇ ਭਾਰਤ ਦੇ ਅੰਕੜਿਆਂ ਦਾ ਵੀ ਵਿਸ਼ਲੇਸ਼ਣ ਕੀਤਾ। ਈ. ਐੱਲ. ਐੱਮ. ਦੀ ਸ਼ੁਰੂਆਤ ਸਾਲ 2006 ਵਿਚ ਹੋਈ ਸੀ। ਇਸ ਸਮਝੌਤੇ ਦੇ ਤਹਿਤ ਚੀਨ 15 ਮਈ ਤੋਂ 15 ਅਕਤੂਬਰ ਵਿਚਕਾਰ ਬ੍ਰਹਮਪੁੱਤਰ ਨਦੀ ਦੇ ਹੜ੍ਹ ਦੇ ਅੰਕੜੇ ਭਾਰਤ ਨੂੰ ਉਪਲਬਧ ਕਰਵਾਉਂਦਾ ਹੈ।