ਤਾਲਿਬਾਨ ਦੀ US ਨੂੰ ਚਿਤਾਵਨੀ, ਨਵੀਂ ਅਫਗਾਨ ਸਰਕਾਰ ਨੂੰ 'ਅਸਥਿਰ' ਕਰਨ ਦੀ ਨਾ ਕਰੇ ਕੋਸ਼ਿਸ਼

Sunday, Oct 10, 2021 - 11:38 AM (IST)

ਤਾਲਿਬਾਨ ਦੀ US ਨੂੰ ਚਿਤਾਵਨੀ, ਨਵੀਂ ਅਫਗਾਨ ਸਰਕਾਰ ਨੂੰ 'ਅਸਥਿਰ' ਕਰਨ ਦੀ ਨਾ ਕਰੇ ਕੋਸ਼ਿਸ਼

ਕਾਬੁਲ (ਬਿਊਰੋ): ਕਾਬੁਲ 'ਤੇ ਕਬਜ਼ੇ ਦੇ ਬਾਅਦ ਪਹਿਲੀ ਵਾਰ ਅਮਰੀਕੀ ਅਤੇ ਤਾਲਿਬਾਨੀ ਅਧਿਕਾਰੀਆਂ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਵਿਚ ਤਾਲਿਬਾਨ ਨੇ ਅਮਰੀਕਾ ਨੂੰ ਕਈ ਧਮਕੀਆਂ ਦੇ ਦਿੱਤੀਆਂ। ਤਾਲਿਬਾਨ ਅਤੇ ਅਮਰੀਕਾ ਦੇ ਵਿਚ ਕਤਰ ਦੀ ਰਾਜਧਾਨੀ ਦੋਹਾ ਵਿਚ ਕਈ ਅਹਿਮ ਮੁੱਦਿਆਂ 'ਤੇ ਗੱਲ ਕੀਤੀ ਗਈ ਪਰ ਤਾਲਿਬਾਨ ਨੇ ਅਮਰੀਕਾ ਸਾਹਮਣੇ ਕਈ ਮੰਗਾਂ ਬਹੁਤ ਸਖ਼ਤੀ ਨਾਲ ਰੱਖੀਆਂ। ਤਾਲਿਬਾਨ ਨੇ ਦੋ-ਟੂਕ ਕਿਹਾ ਹੈ ਕਿ ਅਮਰੀਕਾ ਅਫਗਾਨਿਸਤਾਨ ਵਿਚ ਉਸ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਨਾ ਕਰੇ।

ਅਮਰੀਕਾ-ਤਾਲਿਬਾਨ ਵਾਰਤਾ
ਅਗਸਤ ਵਿਚ ਕਾਬੁਲ 'ਤੇ ਕਬਜ਼ੇ ਦੇ ਬਾਅਦ ਕਤਰ ਵਿਚ ਪਹਿਲੀ ਵਿਅਕਤੀਗਤ ਬੈਠਕ ਦੌਰਾਨ ਤਾਲਿਬਾਨ ਨੇ ਸੰਯੁਕਤ ਰਾਜ ਅਮਰੀਕਾ ਨੂੰ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਫ੍ਰੀਜ਼ ਕੀਤੀ ਗਈ ਰਾਸ਼ੀ ਨੂੰ ਜਲਦੀ ਜਾਰੀ ਕਰਨ ਲਈ ਕਿਹਾ ਹੈ। ਦੋਹਾਂ ਪੱਖਾਂ ਨੇ ਸ਼ਨੀਵਾਰ ਨੂੰ ਦੋਹਾ ਵਿਚ 'ਆਪਣੇ ਰਿਸ਼ਤਿਆਂ ਨਾਲ ਇਕ ਨਵਾਂ ਅਧਿਆਏ' ਸ਼ੁਰੂ ਕਰਨ ਲਈ ਪਹਿਲੀ ਬੈਠਕ ਕੀਤੀ। ਇਸ ਬੈਠਕ ਵਿਚ ਤਾਲਿਬਾਨ ਦੇ  ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਨਾਲ ਜੁੜਨਾ ਚਾਹੁੰਦੇ ਹਨ ਅਤੇ ਤਾਲਿਬਾਨ ਕਿਸੇ ਵੀ ਦੇਸ਼ ਦਾ ਪੱਖ ਲੈਣ ਲਈ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਹੋਵੇਗਾ।

ਬੈਠਕ ਵਿਚ ਹੋਇਆ ਅਹਿਮ ਗੱਲਾਂ
ਵੋਇਸ ਆਫ ਅਮਰੀਕਾ ਦੀ ਰਿਪੋਰਟ ਮੁਤਾਬਕ ਅਮਰੀਕਾ ਨੂੰ ਬੈਠਕ ਦੌਰਾਨ ਤਾਲਿਬਾਨ ਦੇ ਵਿਦੇਸ਼ ਮੰਤਰੀ ਨੇ ਕਿਹਾ,''ਅਮਰੀਕਾ ਨਾਲ ਬੈਠਕ ਵਿਚ ਇਕ-ਦੂਜੇ ਨਾਲ ਸਕਰਾਤਮਕ ਸੰਬੰਧ ਬਣਾਉਣ ਦੀ ਲੋੜ 'ਤੇ ਗੱਲ ਕੀਤੀ ਗਈ ਅਤੇ ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇ ਸਾਹਮਣੇ ਆਏ ਮੁਸ਼ਕਲ ਹਾਲਾਤ ਦਾ ਮੁੱਦਾ ਚੁੱਕਿਆ ਗਿਆ। ਇਸ ਦੇ ਨਾਲ ਹੀ ਅਮਰੀਕਾ ਨੂੰ ਕਿਹਾ ਗਿਆ ਕਿ ਅਫਗਾਨਿਸਤਾਨ ਰਿਜ਼ਰਵ ਬੈਂਕ ਦੀ ਜਿਹੜੀ ਰਾਸ਼ੀ ਅਮਰੀਕਾ ਨੇ ਫ੍ਰੀਜ਼ ਕੀਤੀ ਹੋਈ ਹੈ ਉਸ ਨੂੰ ਉਹ ਜਾਰੀ ਕਰੇ ਤਾਂ ਜੋ ਅਫਗਾਨਿਸਤਾਨ ਆਪਣੀਆਂ ਵਿੱਤੀ ਲੋੜਾਂ ਪੂਰਾ ਕਰ ਸਕੇ।''

ਪੜ੍ਹੋ ਇਹ ਅਹਿਮ ਖਬਰ- ਕਾਬੁਲ 'ਚ ਗੁਰਦੁਆਰੇ 'ਤੇ ਹਮਲਾ ਕਰਨ ਵਾਲਿਆਂ ਨੂੰ ਤਾਲਿਬਾਨ ਨੇ ਕੀਤਾ ਗ੍ਰਿਫ਼ਤਾਰ, ਕਿਹਾ- ਦੇਵਾਂਗੇ ਸਜ਼ਾ

ਤਾਲਿਬਾਨ ਸਰਕਾਰ ਨੂੰ ਕਮਜ਼ੋਰ ਕਰਨ ਦੀ ਨਾ ਹੋਵੇ ਕੋਸ਼ਿਸ਼
ਬੈਠਕ ਦੌਰਾਨ ਤਾਲਿਬਾਨ ਦੇ ਵਿਦੇਸ਼ ਮੰਤਰੀ ਮੁਤਾਕੀ ਨੇ ਕਿਹਾ,''ਅਸੀ ਅਮਰੀਕਾ ਨੂੰ ਸਪਸ਼ੱਟ ਤੌਰ 'ਤੇ ਕਿਹਾ ਹੈ ਕਿ ਅਸਥਿਰ ਅਫਗਾਨਿਸਤਾਨ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਇਸ ਲਈ ਕਿਸੇ ਨੂੰ ਵੀ ਅਫਗਾਨਿਸਤਾਨ ਦੀ ਮੌਜੂਦਾ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜਾਂ ਸਾਡੇ ਅਫਗਾਨ ਲੋਕਾਂ ਲਈ ਬਾਲਣ ਦੀ ਸਮੱਸਿਆ ਪੈਦਾ ਨਹੀਂ ਕਰਨੀ ਚਾਹੀਦੀ ਜੋ ਪਹਿਲਾਂ ਹੀ ਆਰਥਿਕ ਤੌਰ 'ਤੇ ਸੰਘਰਸ਼ ਕਰ ਰਹੇ ਹਨ।'' ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਅਫਗਾਨਿਸਤਾਨ ਵਿਚ ਵੱਧਦੀ ਅਨਿਸ਼ਚਿਤਤਾ ਦੇ ਵਿਚਕਾਰ ਰਾਸ਼ੀ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ।

ਆਈ.ਐੱਸ.ਆਈ.ਐੱਸ. ਨੂੰ ਲੈ ਕੇ ਤਾਲਿਬਾਨ ਦੀ ਦੋ-ਟੂਕ
ਤਾਲਿਬਾਨ ਨੇ ਸ਼ਨੀਵਾਰ ਨੂੰ ਅਫਗਾਨਿਸਤਾਨ ਵਿਚ ਅੱਤਵਾਦੀ ਸਮੂਹਾਂ ਨੂੰ ਰੋਕਣ ਲਈ ਅਮਰੀਕਾ ਨਾਲ ਸਹਿਯੋਗ ਅਤੇ ਮਿਲ ਕੇ ਕੰਮ ਕਰਨ ਦਾ ਆਫਰ ਨੂੰ ਖਾਰਿਜ ਕਰ ਦਿੱਤਾ ਹੈ।ਤਾਲਿਬਾਨ ਦੇ ਰਾਜਨੀਤਕ ਬੁਲਾਰੇ ਸੁਹੈਲ ਸ਼ਾਹੀਨ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ ਕਿ ਅਫਗਾਨਿਸਤਾਨ ਵਿਚ ਤੇਜ਼ੀ ਨਾਲ ਸਰਗਰਮ ਹੋ ਰਹੇ ਇਸਲਾਮਿਕ ਸਟੇਟ ਅਤੇ ਸੰਬੰਧਤ ਅੱਤਵਾਦੀ ਸੰਗਠਨਾਂ ਨੂੰ ਰੋਕਣ ਲਈ ਤਾਲਿਬਾਨ ਵਾਸ਼ਿੰਗਟਨ ਨਾਲ ਕੋਈ ਸਹਿਯੋਗ ਨਹੀਂ ਕਰੇਗਾ। ਉੱਧਰ ਅਮਰੀਕਾ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਨੂੰ ਕੋਵਿਡ-19 ਨਾਲ ਨਜਿੱਠਣ ਲਈ ਟੀਕਿਆਂ ਦੀ ਮਦਦ ਕਰੇਗਾ। ਹਾਲਾਂਕਿ, ਇਸ ਬੈਠਕ ਨੂੰ ਲੈ ਕੇ ਅਮਰੀਕੀ ਪੱਖ ਵਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News