ਤਾਲਿਬਾਨ ਦਾ ਵੱਡਾ ਐਲਾਨ, ਅਫਗਾਨ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ''ਚ ਕਰੇਗਾ ਤਬਦੀਲੀ
Sunday, Sep 26, 2021 - 05:57 PM (IST)
ਕਾਬੁਲ (ਏਐਨਆਈ): ਤਾਲਿਬਾਨ ਨੇ ਸ਼ਨੀਵਾਰ ਨੂੰ ਇਕ ਵੱਡਾ ਐਲਾਨ ਕੀਤਾ। ਇਸ ਐਲਾਨ ਮੁਤਾਬਕ ਅਫਗਾਨ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ (NIDs) ਦਾ ਨਾਮ "ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ" ਹੋਵੇਗਾ।ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਖਾਮਾ ਪ੍ਰੈਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਸੂਚਨਾ ਅਤੇ ਸੱਭਿਆਚਾਰ ਦੇ ਉਪ ਮੰਤਰੀ ਅਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਅਫਗਾਨ ਪਾਸਪੋਰਟ ਅਤੇ ਐਨ.ਆਈ.ਡੀ. ਲਈ ਉਨ੍ਹਾਂ ਵਿੱਚ "ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ" ਨਾਮ ਹੋਣਾ ਸੰਭਵ ਹੈ।ਇਸ ਦੌਰਾਨ, ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਨੇ ਕਿਹਾ ਹੈ ਕਿ ਪਿਛਲੀ ਅਫਗਾਨ ਸਰਕਾਰ ਦੁਆਰਾ ਜਾਰੀ ਕੀਤੇ ਗਏ ਰਾਸ਼ਟਰੀ ਪਛਾਣ ਪੱਤਰ ਅਤੇ ਪਾਸਪੋਰਟ ਫਿਲਹਾਲ ਵੈਧ ਹਨ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ 4 ਲੋਕਾਂ ਨੂੰ ਸ਼ਰੇਆਮ ਮਾਰੀ ਗੋਲੀ, ਚੌਰਾਹੇ 'ਤੇ ਕ੍ਰੇਨ ਨਾਲ ਲਟਕਾਈਆਂ ਲਾਸ਼ਾਂ
ਖਾਮਾ ਪ੍ਰੈਸ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਸੂਚਨਾ ਅਤੇ ਸਭਿਆਚਾਰ ਦੇ ਉਪ ਮੰਤਰੀ ਅਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਕਿ ਪਿਛਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਅਜੇ ਵੀ ਦੇਸ਼ ਦੇ ਕਾਨੂੰਨੀ ਦਸਤਾਵੇਜ਼ਾਂ ਵਜੋਂ ਪ੍ਰਮਾਣਕ ਹਨ। ਅਫਗਾਨਿਸਤਾਨ ਵਿਚ ਪਾਸਪੋਰਟ ਅਤੇ ਐਨ.ਆਈ.ਡੀ. ਵਿਭਾਗ ਅਜੇ ਵੀ ਬੰਦ ਹਨ ਅਤੇ ਸਿਰਫ ਉਹੀ ਲੋਕ ਆਪਣਾ ਪਾਸਪੋਰਟ ਅਤੇ ਐਨ.ਆਈ.ਡੀ. ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਨੇ ਆਪਣਾ ਬਾਇਓਮੈਟ੍ਰਿਕਸ ਕੀਤਾ ਹੈ।