ਅਫਗਾਨਿਸਤਾਨ ਤੋਂ 10 ਗੁਣਾ ਜ਼ਿਆਦਾ ਹਵਾਈ ਕਿਰਾਇਆ ਲੈ ਰਿਹਾ ਪਾਕਿ, ਤਾਲਿਬਾਨ ਨੇ ਦਿੱਤੀ ''ਬੈਨ'' ਦੀ ਧਮਕੀ

Thursday, Oct 14, 2021 - 04:15 PM (IST)

ਅਫਗਾਨਿਸਤਾਨ ਤੋਂ 10 ਗੁਣਾ ਜ਼ਿਆਦਾ ਹਵਾਈ ਕਿਰਾਇਆ ਲੈ ਰਿਹਾ ਪਾਕਿ, ਤਾਲਿਬਾਨ ਨੇ ਦਿੱਤੀ ''ਬੈਨ'' ਦੀ ਧਮਕੀ

ਕਾਬੁਲ (ਆਈ.ਏ.ਐੱਨ.ਐੱਸ.): ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਹਵਾਈ ਸੇਵਾ ਜਲਦੀ ਹੀ ਪ੍ਰਭਾਵਿਤ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਜਲਦੀ ਹੀ ਕਾਮ ਏਅਰਵੇਜ਼ 'ਤੇ ਪਾਕਿਸਤਾਨ ਵੱਲੋਂ ਲਗਾਈ ਪਾਬੰਦੀ ਦੇ ਜਵਾਬ ਵਿਚ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ ਪੀ.ਆਈ.ਏ. 'ਤੇ ਪਾਬੰਦੀ ਦੀ ਘੋਸ਼ਣਾ ਕਰ ਸਕਦਾ ਹੈ। ਪਾਕਿਸਤਾਨ ਨੇ ਅਫਗਾਨਿਸਤਾਨ ਦੀ ਕਾਮ ਏਅਰਵੇਜ਼ ਦੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅਗਲੀ ਸੂਚਨਾ ਤੱਕ ਲਾਗੂ ਰਹੇਗੀ।

ਭਾਵੇਂਕਿ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਦੀ ਨਾਰਾਜ਼ਗੀ ਇਸ ਪਾਬੰਦੀ ਨਾਲੋਂ ਜ਼ਿਆਦਾ ਪੀ.ਆਈ.ਏ. ਵੱਲੋਂ ਵਧਾਏ ਕਿਰਾਏ ਕਾਰਨ ਹੈ ਜੋ 15 ਅਗਸਤ ਤੋਂ ਪਹਿਲਾਂ ਤੱਕ ਸਿਰਫ 200 ਤੋਂ 300 ਡਾਲਰ ਸੀ ਅਤੇ ਹੁਣ 2500 ਡਾਲਰ ਤੱਕ ਪਹੁੰਚ ਚੁੱਕਾ ਹੈ। ਸਾਫ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਆਉਂਦੇ ਹੀ ਪਾਕਿਸਤਾਨ ਨੇ ਆਪਣੇ ਹਵਾਈ ਕਿਰਾਏ ਵਿਚ ਹੈਰਾਨੀਜਨਕ ਵਾਧਾ ਕੀਤਾ ਹੈ। ਤਾਲਿਬਾਨ ਦੇ ਆਵਾਜਾਈ ਅਤੇ ਹਵਾਬਾਜ਼ੀ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਬੁਲ-ਇਸਲਾਮਾਬਾਦ ਉਡਾਣਾਂ ਦਾ ਕਿਰਾਇਆ 15 ਅਗਸਤ ਤੋਂ ਪਹਿਲਾਂ ਜਿੰਨਾਂ ਨਾ ਕੀਤਾ ਗਿਆ ਤਾਂ ਉਹ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਅਤੇ ਅਫਗਾਨ ਨਿੱਜੀ ਏਅਰਲਾਈਨਜ਼ ਕਾਮ ਏਅਰ ਦੇ ਸੰਚਾਲਨ ਨੂੰ ਰੋਕ ਦੇਵੇਗਾ।

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਵੱਲੋਂ ਨਵੇਂ ਕਮਿਸ਼ਨ ਦਾ ਗਠਨ, ਸਰਕਾਰ ਦਾ ਨਾਮ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ 

ਉਡਾਣਾਂ ਰੋਕਣ ਦੀ ਧਮਕੀ
ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਏ.ਸੀ.ਏ.ਏ.) ਨੇ ਵੀ ਹਵਾਈ ਕਿਰਾਏ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ। ਕੀਮਤਾਂ ਘੱਟ ਨਾ ਕਰਨ 'ਤੇ ਉਡਾਣਾਂ ਰੋਕ ਦੇਣ ਦੀ ਧਮਕੀ ਦਿੱਤੀ ਗਈ ਹੈ। ਏ.ਸੀ.ਏ.ਏ. ਦਾ ਕਹਿਣਾ ਹੈ ਕਿ ਹਾਲੇ ਸਿਰਫ ਇਕ ਪਾਕਿਸਤਾਨੀ ਏਅਰਲਾਈਨ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਉਡਾਣ ਦੀ ਇਜਾਜ਼ਤ ਮਿਲੀ ਹੋਈ ਹੈ। ਤਾਲਿਬਾਨ ਦੇ ਸਾਹਮਣੇ ਇਸ ਸਮੇਂ ਦੇਸ਼ ਵਿਚ ਕਈ ਚੁਣੌਤੀਆਂ ਹਨ, ਜਿਸ ਵਿਚ ਅਰਥਵਿਵਸਥਾ ਇਕ ਵੱਡਾ ਪਹਿਲੂ ਹੈ। ਦੇਸ਼ ਦੀ ਅਰਥਵਿਵਸਥਾ ਰੁੱਕ ਗਈ ਹੈ ਅਤੇ ਬੈਂਕਿੰਗ ਸਿਸਟਮ ਬਦਹਾਲੀ ਨਾਲ ਜੂਝ ਰਿਹਾ ਹੈ।


author

Vandana

Content Editor

Related News