ਤਾਲਿਬਾਨ ਨਵੀਂ ਸਰਕਾਰ ''ਚ ਔਰਤਾਂ ਨੂੰ ਸ਼ਾਮਲ ਕਰੇ: ਮਹਿਲਾ ਕਾਰਕੁਨ

Monday, Dec 06, 2021 - 03:33 PM (IST)

ਤਾਲਿਬਾਨ ਨਵੀਂ ਸਰਕਾਰ ''ਚ ਔਰਤਾਂ ਨੂੰ ਸ਼ਾਮਲ ਕਰੇ: ਮਹਿਲਾ ਕਾਰਕੁਨ

ਕਾਬੁਲ (ਵਾਰਤਾ)- ਅਫ਼ਗਾਨਿਸਤਾਨ ਦੀ ਰਾਜਧਾਨੀ ਵਿਚ ਮਹਿਲਾ ਕਾਰਕੁਨਾਂ ਨੇ ਤਾਲਿਬਾਨ ਸਰਕਾਰ ਵਿਚ ਔਰਤਾਂ ਨੂੰ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਮਹਿਲਾ ਕਾਰਕੁਨਾਂ ਨੇ ਮੁੱਲਾ ਹਿਬਤੁੱਲਾ ਅਖੁੰਦਜ਼ਾਦਾ ਵੱਲੋਂ 3 ਦਸੰਬਰ ਨੂੰ ਦੇਸ਼ ਦੀਆਂ ਔਰਤਾਂ ਲਈ ਜਾਰੀ ਕੀਤੇ ਗਏ ਫ਼ਰਮਾਨ 'ਤੇ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ। ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਮਹਿਲਾ ਕਾਰਕੁਨਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਲਈ ਇਸਲਾਮਿਕ ਅਮੀਰਾਤ 'ਤੇ ਦਬਾਅ ਪਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : 'ਓਮੀਕਰੋਨ' ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ

ਮਹਿਲਾ ਅਧਿਕਾਰ ਕਾਰਕੁਨ ਸਬੀਰਾ ਅਕਬਰੀ ਨੇ ਐਤਵਾਰ ਨੂੰ ਕਿਹਾ, ''ਕਈ ਔਰਤਾਂ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਂਦੀਆਂ ਹਨ। ਸਰਕਾਰ ਕੋਲ ਉਨ੍ਹਾਂ ਲਈ ਕੋਈ ਪ੍ਰੋਗਰਾਮ ਨਹੀਂ ਹੈ। ਵਿਦਿਆਰਥਣਾਂ ਦੀ ਹਾਲਤ ਵੀ ਸਪੱਸ਼ਟ ਨਹੀਂ ਹੈ।'' ਨਾਗਰਿਕ ਅਧਿਕਾਰ ਕਾਰਕੁਨ ਫਰੀਦਾ ਨੇ ਕਿਹਾ, ''ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਮਾਮਲਿਆਂ 'ਚ ਔਰਤਾਂ ਨੂੰ ਸ਼ਾਮਲ ਕਰਨਾ ਉਨ੍ਹਾਂ ਦਾ ਅਧਿਕਾਰ ਹੈ ਅਤੇ ਉਨ੍ਹਾਂ ਦਾ ਇਹ ਅਧਿਕਾਰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ, ਕਿਉਂਕਿ ਜੇਕਰ ਇਹ ਅਧਿਕਾਰ ਔਰਤਾਂ ਤੋਂ ਖੋਹ ਲਿਆ ਜਾਂਦਾ ਹੈ ਤਾਂ ਸਰਕਾਰ ਟੁੱਟ ਜਾਵੇਗੀ।” ਕਾਰਕੁਨਾਂ ਨੇ ਕਿਹਾ ਕਿ ਤਾਲਿਬਾਨ ਨੂੰ ਸਰਕਾਰ ਦੇ ਗਠਨ ਵਿਚ ਔਰਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਯਾਤਰਾ ਤੋਂ ਪਹਿਲਾਂ ਜਾਂਚ ਕੀਤੀ ਜ਼ਰੂਰੀ, ਨਾਈਜੀਰੀਆ ਤੋਂ ਯਾਤਰਾ ’ਤੇ ਲਾਈ ਰੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News