ਅਮਰੀਕਾ ਤਾਲਿਬਾਨ ਵਿਚਾਲੇ ਦੀ ਗੱਲਬਾਤ ਪੂਰੀ: ਤਾਲਿਬਾਨ

08/12/2019 4:08:38 PM

ਕਾਬੁਲ— ਅਫਗਾਨਿਸਤਾਨ 'ਚ ਅਮਰੀਕੀ ਫੌਜੀਆਂ ਦੀ ਮੌਜੂਦਗੀ ਘਟਾਉਣ ਨੂੰ ਲੈ ਕੇ ਇਕ ਸਮਝੌਤੇ 'ਤੇ ਪਹੁੰਚਣ ਲਈ ਤਾਲਿਬਾਨ ਤੇ ਅਮਰੀਕਾ ਵਿਚਾਲੇ ਹਾਲ ਦੇ ਦੌਰ ਦੀ ਗੱਲਬਾਤ ਖਤਮ ਹੋ ਗਈ ਹੈ। ਤਾਲਿਬਾਨੀ ਬੁਲਾਰੇ ਜਬੀਉੱਲਾ ਨੇ ਸੋਮਵਾਰ ਨੂੰ ਕਿਹਾ ਕਿ ਦੋਹਾ 'ਚ ਚੱਲ ਰਹੀ ਅੱਠਵੇਂ ਦੌਰ ਦੀ ਗੱਲਬਾਤ ਬੀਤੀ ਰਾਤ ਸੰਪਨ ਹੋ ਗਈ ਹੈ।

ਬੁਲਾਰੇ ਨੇ ਟਵਿਟਰ 'ਤੇ ਲਿਖਿਆ ਕਿ ਕੰਮ ਕਾਫੀ ਔਖਾ ਤੇ ਪ੍ਰਭਾਵੀ ਸੀ। ਦੋਵੇਂ ਪੱਖ ਅੱਗਲੇ ਕਦਮਾਂ ਦੇ ਲਈ ਆਪਣੀਆਂ-ਆਪਣੀਆਂ ਸਬੰਧਿਤ ਅਗਵਾਈਆਂ ਨਾਲ ਵਿਚਾਰ ਵਟਾਂਦਰੇ 'ਤੇ ਸਹਿਮਤ ਹੋਏ। ਫਿਲਹਾਲ ਕਾਬੁਲ ਸਥਿਤ ਅਮਰੀਕੀ ਦੂਤਘਰ ਤੋਂ ਤੱਤਕਾਰ ਕੋਈ ਟਿੱਪਣੀ ਨਹੀਂ ਆਈ ਹੈ। ਐਤਵਾਰ ਨੂੰ ਅਮਰੀਕੀ ਸ਼ਾਂਤੀ ਦੂਤ ਜਲਮੇ ਖਲੀਲਜਾਦ ਨੇ ਟਵੀਟ ਕੀਤਾ ਕਿ ਉਮੀਦ ਕਰਦਾ ਹਾਂ ਕਿ ਅਫਗਾਨਿਸਤਾਨ 'ਚ ਜੰਗ ਦੇ ਮਾਹੌਲ 'ਚ ਇਹ ਆਖਰੀ ਈਦ ਹੋਵੇਗੀ।


Baljit Singh

Content Editor

Related News