ਅਫ਼ਗਾਨਿਸਤਾਨ : ਧਮਾਕੇ ’ਚ ਤਾਲਿਬਾਨ ਦੇ ਖੁਫ਼ੀਆ ਅਧਿਕਾਰੀ ਦੀ ਮੌਤ

Monday, Sep 27, 2021 - 01:18 PM (IST)

ਅਫ਼ਗਾਨਿਸਤਾਨ : ਧਮਾਕੇ ’ਚ ਤਾਲਿਬਾਨ ਦੇ ਖੁਫ਼ੀਆ ਅਧਿਕਾਰੀ ਦੀ ਮੌਤ

ਨੰਗਰਹਾਰ- ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਪ੍ਰਾਂਤ ’ਚ ਐਤਵਾਰ ਸਵੇਰੇ ਇਕ ਧਮਾਕੇ ’ਚ ਇਕ ਤਾਲਿਬਾਨ ‘ਖੁਫ਼ੀਆ ਅਧਿਕਾਰੀ’ ਮਾਰਿਆ ਗਿਆ। ਸਪੂਤਨਿਕ ਦੇ ਇਕ ਸੂਤਰ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਤਾਲਿਬਾਨ ਦਾ ਨਵਾਂ ਫਰਮਾਨ, ਪੁਰਸ਼ਾਂ ਦੇ ਸ਼ੇਵ ਕਰਨ ਅਤੇ ਦਾੜ੍ਹੀ ਕੱਟਣ 'ਤੇ ਲਗਾਈ ਪਾਬੰਦੀ

ਸੂਤਰ ਨੇ ਕਿਹਾ ਕਿ ਐਤਵਾਰ ਸਵੇਰੇ ਜਲਾਲਾਬਾਦ ਸ਼ਹਿਰ ’ਚ ਇਕ ਧਮਾਕੇ ’ਚ ਤਾਲਿਬਾਨ ਦੇ ਇਕ ਖੁਫ਼ੀਆ ਅਧਿਕਾਰੀ ਦੀ ਮੌਤ ਹੋ ਗਈ। ਇਕ ਦਿਨ ਪਹਿਲਾਂ, ਜਲਾਲਾਬਾਦ ’ਚ ਤਾਲਿਬਾਨ ਦੀ ਇਕ ਕਾਰ ’ਚ ਧਮਾਕਾ ਹੋਇਆ ਸੀ, ਜਿਸ ’ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖਮੀ ਹੋ ਗਏ ਸਨ। 

ਇਹ ਵੀ ਪੜ੍ਹੋ : ਤਾਲਿਬਾਨ ਦਾ ਵੱਡਾ ਐਲਾਨ, ਅਫਗਾਨ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ 'ਚ ਹੋਵੇਗੀ ਤਬਦੀਲੀ


author

DIsha

Content Editor

Related News