ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਸ਼ਾਸਨ ''ਤੇ ਦਿੱਤਾ ਜ਼ੋਰ

Wednesday, Sep 01, 2021 - 02:04 AM (IST)

ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਸ਼ਾਸਨ ''ਤੇ ਦਿੱਤਾ ਜ਼ੋਰ

ਕਾਬੁਲ-ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਦਹਾਕਿਆਂ ਦੇ ਯੁੱਧ ਤੋਂ ਬਾਅਦ ਦੇਸ਼ 'ਚ ਸ਼ਾਂਤੀ ਅਤੇ ਸੁਰੱਖਿਆ ਲਿਆਉਣ ਦੇ ਆਪਣੇ ਵਾਅਦੇ ਦੁਹਰਾਉਂਦੇ ਹੋਏ ਮੰਗਲਵਾਰ ਨੂੰ ਆਪਣੀ ਜਿੱਤ ਦਾ ਜਸ਼ਨ ਮਨਾਇਆ। ਇਸ ਦਰਮਿਆਨ ਦੇਸ਼ ਦੇ ਚਿੰਤਤ ਨਾਗਰਿਕ ਇਸ ਇੰਤਜ਼ਾਰ 'ਚ ਦਿਖੇ ਕਿ ਨਵੀਂ ਵਿਵਸਥਾ ਕਿਵੇਂ ਦੀ ਹੋਵੇਗੀ। ਅਮਰੀਕੀ ਫੌਜ ਦੇ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸੀ ਤੋਂ ਬਾਅਦ ਤਾਲਿਬਾਨ ਦੇ ਸਾਹਮਣੇ ਹੁਣ 3.8 ਕਰੋੜ ਦੀ ਆਬਾਦੀ ਵਾਲੇ ਦੇਸ਼ 'ਤੇ ਸ਼ਾਸਨ ਕਰਨ ਦੀ ਚੁਣੌਤੀ ਹੈ ਜੋ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਸਹਾਇਤਾ 'ਤੇ ਨਿਰਭਰ ਹੈ। ਤਾਲਿਬਾਨ ਦੇ ਸਾਹਮਣੇ ਇਹ ਵੀ ਚੁਣੌਤੀ ਹੈ ਕਿ ਉਹ ਅਜਿਹੀ ਆਬਾਦੀ 'ਤੇ ਇਸਲਾਮੀ ਸ਼ਾਸਨ ਦੇ ਕੁਝ ਰੂਪ ਕਿਵੇਂ ਥੋਪੇਗਾ ਜੋ 1990 ਦੇ ਦਹਾਕੇ ਦੇ ਆਖਿਰ ਦੀ ਤੁਲਨਾ 'ਚ ਕਿਤੇ ਜ਼ਿਆਦਾ ਖੜ੍ਹੇ-ਲਿਖੇ ਅਤੇ ਮਹਾਨਗਰਾਂ 'ਚ ਵੱਸੀ ਹੈ, ਜਦ ਉਸ ਨੇ ਅਫਗਾਨਿਸਤਾਨ 'ਤੇ ਸ਼ਾਸਨ ਕੀਤਾ ਸੀ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਸਾਡਾ ਮਿਸ਼ਨ ਸਫਲ ਰਿਹਾ, ਮਨੁੱਖੀ ਅਧਿਕਾਰਾਂ ਲਈ ਲੜਦੇ ਰਹਾਂਗੇ : ਜੋਅ ਬਾਈਡੇਨ

ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਲਈ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨਾਲ ਹੀ 200 ਅਮਰੀਕੀ ਸੋਮਵਾਰ ਦੀ ਮੱਧ ਰਾਤ ਤੋਂ ਠੀਕ ਪਹਿਲਾਂ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਖਿਰੀ ਅਮਰੀਕੀ ਫੌਜੀਆਂ ਦੀ ਉਡਾਣ ਭਰਨ ਤੋਂ ਬਾਅਦ ਵੀ ਦੇਸ਼ 'ਚ ਬਣੇ ਰਹੇ। ਇਸ ਦੇ ਕੁਝ ਹੀ ਘੰਟਿਆਂ ਬਾਅਦ ਪੱਗ ਬੰਨ੍ਹ ਕੇ ਤਾਲਿਬਾਨ  ਨੇਤਾ ਤਾਲਿਬਾਨ ਦੀ ਬਦਰੀ ਯੂਨਿਟ ਦੇ ਲੜਾਕਿਆਂ ਨਾਲ ਹਵਾਈ ਅੱਡੇ ਪਹੁੰਚੇ ਅਤੇ ਤਸਵੀਰਾਂ ਖਿਚਵਾਈਆਂ।

ਇਹ ਵੀ ਪੜ੍ਹੋ : ਚੀਨ ਨੇ ਤਾਲਿਬਾਨ ਨੂੰ ਅੱਤਵਾਦੀ ਸੰਗਠਨਾਂ ਨਾਲ ਸੰਬੰਧਾਂ ਨੂੰ ਸਥਾਈ ਤੌਰ 'ਤੇ ਖਤਮ ਕਰਨ ਨੂੰ ਕਿਹਾ

ਤਾਲਿਬਾਨ ਦੇ ਇਕ ਚੋਟੀ ਦੇ ਅਧਿਕਾਰੀ ਹਿਕਮਤੁੱਲਾਹ ਵਸੀਕ ਨੇ ਟਰਮੈਕ 'ਤੇ ਕਿਹਾ ਕਿ ਅਫਗਾਨਿਸਤਾਨ ਆਖਿਰਕਾਰ ਆਜ਼ਾਦ ਹੋ ਗਿ ਆਹੈ। ਸਾਰਾ ਕੁਝ ਸ਼ਾਂਤੀਪੂਰਨ ਅਤੇ ਸੁਰੱਖਿਅਤ ਹੈ। ਵਸੀਕ ਨੇ ਲੋਕਾਂ ਨੂੰ ਕੰਮ 'ਤੇ ਪਰਤਨ ਦੀ ਅਪੀਲ ਕੀਤੀ ਅਤੇ ਪਿਛਲੇ 20 ਸਾਲਾਂ 'ਚ ਸਮੂਹ ਦੇ ਵਿਰੁੱਧ ਲੜਨ ਵਾਲੇ ਸਾਰੇ ਅਫਗਾਨਾਂ ਲਈ ਵੀ ਤਾਲਿਬਾਨ ਦੀ ਮੁਆਫ਼ੀ ਦੀ ਪੇਸ਼ਕਸ਼ ਨੂੰ ਦੁਹਰਾਇਆ। ਵਸੀਕ ਨੇ ਕਿਹਾ ਕਿ ਲੋਕਾਂ ਨੂੰ ਸਬਰ ਰੱਖਣਾ ਚਾਹੀਦਾ ਹੈ। ਹੌਲੀ-ਹੌਲੀ ਸਾਰਾ ਕੁਝ ਆਮ ਵਾਂਗ ਹੋ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News