ਕੌਮਾਂਤਰੀ ਪੱਧਰ ’ਤੇ ਸਮਰਥਨ ਨਾਲ ਪਾਕਿ ਤੋਂ ਖੁਸ਼ ਹੋਇਆ ਤਾਲਿਬਾਨ

Tuesday, Sep 28, 2021 - 02:46 PM (IST)

ਕੌਮਾਂਤਰੀ ਪੱਧਰ ’ਤੇ ਸਮਰਥਨ ਨਾਲ ਪਾਕਿ ਤੋਂ ਖੁਸ਼ ਹੋਇਆ ਤਾਲਿਬਾਨ

ਇਸਲਮਾਬਾਦ (ਯੂ. ਐੱਨ. ਆਈ.)- ਕੌਮਾਂਤਰੀ ਪੱਧਰ ’ਤੇ ਅਫਗਾਨਿਸਤਾਨ ਦਾ ਸਮਰਥਨ ਕਰਨ ਨਾਲ ਤਾਲਿਬਾਨ ਪਾਕਿ ਤੋਂ ਬਹੁਤ ਖੁਸ਼ ਹੈ। ਅਫਗਾਨਿਸਤਾਨ ਦੇ ਕਾਰਜਵਾਹਕ ਉਪ ਸੂਚਨਾ ਮੰਤਰੀ ਜਬੀਹੁੱਲਾ ਮੁਜਾਹਿਦ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਸਾਡਾ ਗੁਆਂਢੀ ਦੇਸ਼ ਹੈ ਅਤੇ ਅਸੀਂ ਅਫਗਾਨਿਸਤਾਨ ਨੂੰ ਲੈ ਕੇ ਪਾਕਿਸਤਾਨ ਦੇ ਰੁਖ਼ ਲਈ ਉਸਦੇ ਸ਼ੁੱਕਰਗੁਜਾਰ ਹਾਂ।  

ਪੜ੍ਹੋ ਇਹ ਅਹਿਮ ਖਬਰ- ਕਾਬੁਲ ਹਵਾਈ ਅੱਡਾ ਕੌਮਾਂਤਰੀ ਉਡਾਣਾਂ ਲਈ ਪੂਰੀ ਤਰ੍ਹਾਂ ਤਿਆਰ : ਤਾਲਿਬਾਨ

ਚਮਨ-ਬੋਲਡਰ ਪਾਰਗਮਨ ਮਾਰਗ ’ਤੇ ਅੜਿੱਕੇ ਪਾ ਰਿਹਾ ਪਾਕਿ : ਅਫਗਾਨ ਵਪਾਰੀ

ਅਫਗਾਨ ਵਪਾਰੀਆਂ ਦਾ ਕਹਿਣਾ ਹੈ ਕਿ ਚਮਨ-ਬੋਲਡਕ ਪਾਰਗਮਨ ਮਾਰਗ ’ਤੇ ਪਾਕਿਸਤਾਨ ਅੜਿੱਕੇ ਪਾ ਰਿਹਾ ਹੈ। ਅਫਗਾਨ ਵਪਾਰੀਆਂ ਨੇ ਡੂਰੰਡ ਲਾਈਨ ਦੇ ਕ੍ਰਾਸਿੰਗ ਪੁਆਇੰਟ ਨਾਲ ਮੌਜੂਦ ਸਮੱਸਿਆਵਾਂ ਦਾ ਤਤਕਾਲ ਹੱਲ ਲੱਭਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਵਪਾਰਕ ਸਰਗਰਮੀਆਂ ਬੰਦ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਦਰਾਮਦ ਅਤੇ ਬਰਾਮਦ ਦੀ ਇਜਾਜ਼ਤ ਦਿੰਦਾ ਹੈ ਪਰ ਪਾਕਿਸਤਾਨ ਹਮੇਸ਼ਾ ਰੁਕਾਵਟ ਪਾਉਂਦਾ ਹੈ।


author

Vandana

Content Editor

Related News