ਤਾਲਿਬਾਨ ਸਰਕਾਰ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ: ਬਾਈਡੇਨ ਪ੍ਰਸ਼ਾਸਨ

Saturday, Sep 11, 2021 - 09:54 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਵੀਰਵਾਰ ਨੂੰ ਆਪਣਾ ਰੁਖ਼ ਸਪਸ਼ਟ ਕਰਦੇ ਹੋਏ ਕਿਹਾ ਕਿ ਤਾਲਿਬਾਨ ਦੀ ਅੰਤਰਿਮ ਸਰਕਾਰ ਕੌਮਾਂਮਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਸੀਂ ਕਾਰਜਵਾਹਕ ਸਰਕਾਰ ਤੋਂ ਆਪਣੀ ਪ੍ਰਤੀਕਿਰਿਆ ਬਾਰੇ ਗੱਲ ਕੀਤੀ ਹੈ। ਤੁਸੀਂ ਸਾਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਸ਼ਮੂਲੀਅਤ ਦੀ ਕਮੀ, ਟਰੈਕ ਰਿਕਾਰਡ, ਸਰਕਾਰ ਵਿਚ ਸ਼ਾਮਲ ਕੁਝ ਲੋਕਾਂ ਦਾ ਪਿਛੋਕੜ ਚਿੰਤਾ ਦਾ ਵਿਸ਼ਾ ਹੈ। ਇਹ ਯਕੀਨੀ ਤੌਰ ’ਤੇ ਅਜਿਹੀ ਸਰਕਾਰ ਨੂੰ ਨਹੀਂ ਦਰਸਾਉਂਦਾ ਜਿਸਦਾ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਨੇ ਉਮੀਦ ਕੀਤੀ ਸੀ।

ਇਹ ਵੀ ਪੜ੍ਹੋ: ਤਾਲਿਬਾਨੀ ਲੜਾਕਿਆਂ ਨੇ ਅਮਰੀਕੀ ਫ਼ੌਜ ਦੇ ਜਹਾਜ਼ ’ਤੇ ਪਾਈ ਪੀਂਘ, ਝੂਟੇ ਲੈਂਦਿਆਂ ਦੀ ਵੀਡੀਓ ਵਾਇਰਲ

ਉਨ੍ਹਾਂ ਨੇ ਕਿਹਾ ਕਿ ਇਹ ਇਕ ਸ਼ੁਰੂਆਤੀ ਕਾਰਜਵਾਹਕ ਸਰਕਾਰ ਹੈ। ਇਸ ਵਿਚ ਕੁਝ ਅਹੁਦੇ ਖਾਲੀ ਹਨ। ਸਾਡੇ ਲਈ ਅਫਗਾਨਿਸਤਾਨ ਦੀ ਭਵਿੱਖ ਦੀ ਸਰਕਾਰ ਦੀ ਰਚਨਾ ਤਾਂ ਹੈ ਹੀ ਸਗੋਂ ਅਸੀਂ ਇਹ ਦੇਖਾਂਗੇ ਕਿ ਕੀ ਇਹ ਇਨਕਲੂਸਿਵ ਸਰਕਾਰ ਹੈ ਜੋ ਉਨ੍ਹਾਂ ਲੋਕਾਂ ਦੀ ਅਗਵਾਈ ਕਰਦੀ ਹੋਵੇ ਜਿਸਦਾ ਤਾਲਿਬਾਨ ਅਗਵਾਈ ਕਰਨ ਦਾ ਦਾਅਵਾ ਕਰਦਾ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ ਅਤੇ ਕੌਮਾਂਤਰੀ ਭਾਈਚਾਰਾ ਤਾਲਿਬਾਨ ਨੂੰ ਉਸਦੀ ਜਨਤਕ ਅਤੇ ਨਿੱਜੀ ਵਚਨਬੱਧਤਾਵਾਂ ਲਈ ਜਵਾਬਦੇਹ ਠਹਿਰਾਉਂਦਾ ਹੈ। ਉਨ੍ਹਾਂ ਨੇ ਅਫਗਾਨੀ ਸਰਜਮੀਂ ਤੋਂ ਕੰਮ ਕਰ ਰਹੇ ਆਈ. ਐੱਸ. ਆਈ. ਐੱਸ.-ਕੇ ਤੇ ਅਲਕਾਇਦਾ ਸਮੇਤ ਅੱਤਵਾਦੀ ਸਮੂਹਾਂ ਨਾਲ ਖਤਰੇ ਦਾ ਵੀ ਜ਼ਿਕਰ ਕੀਤਾ।

ਇਹ ਵੀ ਪੜ੍ਹੋ: ਸਾਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕਾਹਲੀ ਨਹੀਂ : ਅਮਰੀਕਾ

ਤਾਲਿਬਾਨ ਤੋਂ ਅਮਰੀਕਾ ਦੇ ਸਵਾਲ

  • ਕੀ ਲੋਕਾਂ ਦੀ ਯਾਤਰਾ ਦੀ ਆਜ਼ਾਦੀ ਅਤੇ ਸੁਰੱਖਿਅਤ ਨਿਕਾਸੀ ਦੇ ਆਪਣੇ ਵਾਅਦਿਆਂ ’ਤੇ ਖਰਾ ਉਤਰੇਗਾ?
  • ਕੀ ਅੱਤਵਾਦ ਵਿਰੁੱਧ ਆਪਣੀ ਵਚਨਬੱਧਤਾਵਾਂ ਦੀ ਪਾਲਣਾ ਕਰੇਗਾ?
  • ਕੀ ਅਫਗਾਨਿਸਤਾਨ ਵਿਚ ਇਨਕਲੂਸਿਵ ਸਰਕਾਰ ਬਣਾਏਗਾ?
  • ਕੀ ਔਰਤਾਂ ਅਤੇ ਕੁੜੀਆਂ ਦੀ ਤਰੱਕੀ ਬਣਾਈ ਰੱਖੇਗਾ?
  • ਕੀ ਪਿਛਲੇ 20 ਸਾਲਾਂ ਵਿਚ ਹਾਸਲ ਬੜ੍ਹਤ ਕਾਇਮ ਰੱਖੀ ਜਾਏਗੀ?

ਤਾਲਿਬਾਨ ਦਾ ਰੁਖ਼ ਕਾਰੋਬਾਰੀ ਅਤੇ ਪੇਸ਼ੇਵਰ
ਵ੍ਹਾਈਟ ਹਾਊਸ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਅਤੇ ਹੋਰਨਾਂ ਦੇ ਪ੍ਰਸਥਾਨ ਨੂੰ ਸੌਖਾ ਬਣਾਉਣ ਵਿਚ ਤਾਲਿਬਾਨ ਦਾ ਰਵੱਈਆ ਕਾਰੋਬਾਰੀ ਅਤੇ ਪੇਸ਼ੇਵਰ ਰਿਹਾ ਹੈ। ਕਾਬੁਲ ਤੋਂ ਕਤਰ ਏਅਰਵੇਜ ਦੀ ਚਾਰਟਿਡ ਉਡਾਣ ਦੇ ਦੋਹਾ ਪਹੁੰਚਣ ਦੇ ਨਾਲ ਹੀ ਰਾਸ਼ਟਰਪਤੀ ਦਫਤਰ ਵੱਲੋਂ ਇਹ ਬਿਆਨ ਆਇਆ।

ਇਹ ਵੀ ਪੜ੍ਹੋ: ਭਾਰਤ ਦੀ ਤਬਾਹੀ ਲਈ 200 ਪ੍ਰਮਾਣੂ ਬੰਬ, ਮਿਜ਼ਾਈਲਾਂ ਬਣਾਉਣ ’ਚ ਜੁਟਿਆ ਪਾਕਿਸਤਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News