ਇਸਲਾਮਾਬਾਦ ਮਹਿਲਾ ਮਦਰੱਸਾ ''ਚ ਲਹਿਰਾਇਆ ਤਾਲਿਬਾਨ ਦਾ ਝੰਡਾ, ਹੁਣ PAK ''ਚ ਵੀ ਐਂਟਰੀ!
Saturday, Aug 21, 2021 - 09:13 PM (IST)
ਇਸਲਾਮਾਬਾਦ - ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਕਾਮਯਾਬੀ ਦਾ ਜਸ਼ਨ ਹੁਣ ਪਾਕਿਸਤਾਨ ਵਿੱਚ ਖੁਲ੍ਹੇਆਮ ਮਨਾਇਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਰਾਜਧਾਨੀ ਇਸਲਾਮਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਕੱਟੜਪੰਥੀਆਂ ਦੀ ਭੀੜ ਤਾਲਿਬਾਨ ਦੇ ਝੰਡੇ ਲਹਿਰਾ ਰਹੀ ਹੈ। ਇੰਨਾ ਹੀ ਨਹੀਂ ਪਾਕਿਸਤਾਨ ਦੇ ਕਈ ਮੌਲਵੀ ਤਾਲਿਬਾਨ ਨੂੰ ਖੁੱਲ੍ਹੇ ਮੰਚ ਤੋਂ ਜਿੱਤ ਦੀ ਵਧਾਈ ਵੀ ਦੇ ਰਹੇ ਹਨ। ਇਸਲਾਮਾਬਾਦ ਦੇ ਜਾਮੀਆ ਹਫਸਾ ਮਦਰੱਸਾ ਵਿੱਚ ਤਾਲਿਬਾਨ ਦਾ ਝੰਡਾ ਲਹਿਰਾਇਆ ਗਿਆ।
ਜਾਮੀਆ ਹਫਸਾ ਪਹਿਲਾਂ ਔਰਤਾਂ ਦਾ ਮਦਰੱਸਾ ਸੀ। ਬਾਅਦ ਵਿੱਚ ਕੱਟੜਪੰਥੀਆਂ ਨੇ ਇਸ ਨੂੰ ਬੰਦ ਕਰ ਦਿੱਤਾ। ਇਹ ਮਦਰੱਸਾ ਇਸਲਾਮਾਬਾਦ ਦੀ ਵਿਵਾਦਿਤ ਲਾਲ ਮਸਜਿਦ ਦੇ ਕੋਲ ਸਥਿਤ ਹੈ। ਲਾਲ ਮਸਜਿਦ ਦੇ ਮੌਲਾਨਾ ਅਬਦੁਲ ਅਜੀਜ਼ ਨੇ ਕਈ ਵਾਰ ਪਾਕਿਸਤਾਨੀ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਇਸ ਮਸਜਿਦ 'ਤੇ ਫੌਜੀ ਕਾਰਵਾਈ ਕਰਨ ਦੇ ਦੋਸ਼ ਵਿੱਚ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ - ਮਹਿਬੂਬਾ ਮੁਫਤੀ ਦਾ ਤਾਲਿਬਾਨ ਦੇ ਬਹਾਨੇ ਕੇਂਦਰ 'ਤੇ ਨਿਸ਼ਾਨਾ, ਕਿਹਾ- 'ਸਾਡਾ ਇਮਤਿਹਾਨ ਨਾ ਲਓ'
ਲਾਲ ਮਸਜਿਦ ਦੇ ਕੋਲ ਜਾਮੀਆ ਹਫਸਾ ਵਿੱਚ ਤਾਲਿਬਾਨ ਦਾ ਝੰਡਾ ਲਹਿਰਾਏ ਜਾਣ ਦੀ ਗੱਲ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਟਵੀਟ ਕਰ ਦੱਸਿਆ ਗਿਆ ਕਿ ਉੱਥੋਂ ਇਸ ਨੂੰ ਹਟਾ ਦਿੱਤਾ ਗਿਆ ਹੈ।
ਪੂਰੇ ਮਸਲੇ 'ਤੇ ਡੇਲੀ ਪਾਕਿਸਤਾਨ ਵੈਬਸਾਈਟ ਦੇ ਅਨੁਸਾਰ, ਲਾਲ ਮਸਜਿਦ ਦੇ ਬੁਲਾਰਾ ਹਾਫਿਜ਼ ਐਹਤੇਸ਼ਮ ਨੇ ਕਿਹਾ ਹੈ ਕਿ ਜਾਮੀਆ ਹਫਸਾ ਵਿੱਚ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦਾ ਝੰਡਾ ਲਹਿਰਾਇਆ ਗਿਆ ਹੈ ਅਤੇ ਮੌਲਾਨਾ ਅਬਦੁਲ ਅਜੀਜ਼ ਨੇ ਲਾਲ ਮਸਜਿਦ ਵਿੱਚ ਸ਼ਰੀਆ ਅਤੇ ਫਤਿਹ ਮੁਬਾਰਕ ਸੰਮੇਲਨ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।