ਤਾਲਿਬਾਨ ਨੇ ਸਰਕਾਰ ਗਠਨ ਪ੍ਰੋਗਰਾਮ ਨੂੰ ਦਿੱਤਾ ਅੰਤਿਮ ਰੂਪ, ਚੀਨ-ਪਾਕਿ ਸਣੇ 6 ਦੇਸ਼ਾਂ ਨੂੰ ਭੇਜਿਆ ਸੱਦਾ

Monday, Sep 06, 2021 - 05:28 PM (IST)

ਇੰਟਰਨੈਸ਼ਨਲ ਡੈਸਕ— ਅਫ਼ਗਾਨਿਸਤਾਨ ਦੇ ਸਭ ਤੋਂ ਖ਼ਤਰਨਾਕ ਅਤੇ ਆਖ਼ਰੀ ਸੂਬਾ ਪੰਜਸ਼ੀਰ ’ਤੇ ਕਬਜ਼ੇ ਦਾ ਦਾਅਵਾ ਕਰਨ ਦੇ ਬਾਅਦ ਤਾਲਿਬਾਨ ਨੇ ਜਲਦੀ ਹੀ ਸਰਕਾਰ ਗਠਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ ਤਾਲਿਬਾਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਆਪਣੇ ਅੱਤਵਾਦੀ ਆਕਾਵਾਂ ਅਤੇ ਦੋਸਤਾਂ ਚੀਨ, ਪਾਕਿਸਤਾਨ ਦੇ ਇਲਾਵਾ ਰੂਸ, ਈਰਾਨ, ਕਤਰ ਅਤੇ ਤੁਰਕੀ ਨੂੰ ਸਰਕਾਰ ਗਠਨ ਦੇ ਪ੍ਰੋਗਰਾਮ ਲਈ ਸੱਦਾ ਵੀ ਭੇਜਿਆ ਹੈ। ਤਾਲਿਬਾਨ ਨੇ ਫਿਲਹਾਲ ਇਸ ਦੇ ਲਈ ਭਾਰਤ ਨਾਲ ਕੋਈ ਸੰਪਰਕ ਨਹੀਂ ਸਾਧਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦ ਖ਼ਿਲਾਫ਼ ਆਵਾਜ਼ ਚੁੱਕਣ ਦੇ ਚਲਦਿਆਂ ਤਾਲਿਬਾਨ ਨੇ ਭਾਰਤ ਨੂੰ ਇਸ ਲਿਸਟ ’ਚ ਸ਼ਾਮਲ ਨਹੀਂ ਕੀਤਾ ਹੈ। 

ਇਹ ਵੀ ਪੜ੍ਹੋ:  ਪਨਬੱਸ/PRTC ਮੁਲਾਜ਼ਮ ਭਲਕੇ ਘੇਰਣਗੇ ਕੈਪਟਨ ਦੀ ਰਿਹਾਇਸ਼, ਮੰਗਾਂ ਨਾ ਮੰਨਣ ’ਤੇ ਦਿੱਤੀ ਇਹ ਚਿਤਾਵਨੀ

PunjabKesari

ਤਾਲਿਬਾਨ ਦੇ ਇਸ ਸੱਦੇ ਤੋਂ ਸਾਫ਼ ਹੈ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਸੰਗਠਨ ਨਾਲ ਸੰਪਰਕ ਸਾਧਿਆ ਹੈ। ਜ਼ਿਕਰਯੋਗ ਹੈ ਕਿ ਚੀਨ, ਰੂਸ, ਤੁਰਕੀ ਅਤੇ ਪਾਕਿਸਤਾਨ ਨੇ ਤਾਂ ਆਪਣੇ ਦੂਤਘਰਾਂ ’ਚ ਵੀ ਪਹਿਲਾਂ ਵਾਂਗ ਕੰਮ ਜਾਰੀ ਰੱਖਿਆ ਹੈ। ਹਾਲਾਂਕਿ ਭਾਰਤ ਤੋਂ ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜ਼ਾਹਿਦ ਨੇ ਸਰਕਾਰ ਗਠਨ ਨੂੰ ਅਗਲੇ ਹਫ਼ਤੇ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ਤਾਲਿਬਾਨ ਇਕ ਅਜਿਹੀ ਸਰਕਾਰ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ, ਜੋ ਸਮਾਵੇਸ਼ੀ ਅਤੇ ਕੌਮਾਂਤਰੀ ਭਾਈਚਾਰੇ ਨੂੰ ਮਨਜ਼ੂਰ ਹੋਵੇ। ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨ ਅਗਲੇ ਕੁਝ ਦਿਨਾਂ ’ਚ ਕਾਬੁਲ ’ਚ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕਰੇਗਾ, ਜਿਸ ਦੀ ਅਗਵਾਈ ਸੰਗਠਨ ਦਾ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਕਰ ਸਕਦਾ ਹੈ। 

ਇਹ ਵੀ ਪੜ੍ਹੋ: ਜਲੰਧਰ: 'ਰਿੰਗ ਸੈਰੇਮਨੀ' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ

PunjabKesari

ਇਸ ਤੋਂ ਪਹਿਲਾਂ ਅਫਗਾਨ ਤਾਲਿਬਾਨ ਨੇ ਚੀਨ ਨੂੰ ਆਪਣਾ ਸਭ ਤੋਂ ਮਹੱਤਵਪੂਰਨ ਸਾਝੇਦਾਰ ਦੱਸਦੇ ਹੋਏ ਕਿਹਾ ਹੈ ਕਿ ਉਸ ਨੂੰ ਅਫ਼ਗਾਨਿਸਤਾਨ ਨੇ ਮੁੜ ਨਿਰਮਾਣ ਅਤੇ ਤਾਂਬੇ ਦੇ ਉਸ ਦੇ ਭਰੇ ਭੰਡਾਰ ਦਾ ਦੋਹਨ ਕਰਨ ਲਈ ਚੀਨ ਤੋਂ ਉਮੀਦ ਹੈ। ਯੁੱਧ ਤੋਂ ਪਰੇਸ਼ਾਨ ਅਫ਼ਗਾਨਿਸਤਾਨ ਵਿਆਪਕ ਪੱਧਰ ’ਤੇ ਭੁੱਖ ਅਤੇ ਆਰਥਿਕ ਬਦਹਾਲੀ ਦੀ ਸ਼ੰਕਾ ਦਾ ਸਾਹਮਣਾ ਕਰ ਰਿਹਾ ਹੈ। ਤਾਲਿਹਬਾਨ ਦੇ ਬੁਲਾਰੇ ਜਬੀਹੁੱਲਾ ਮੁਜ਼ਾਹਿਦ ਨੇ ਕਿਹਾ ਕਿ ਸਮੂਹ ਚੀਨ ਦੀ ਵਨ ਬੈਲਟ, ਵਨ ਰੋਡ, ਪਹਿਲ ਦਾ ਸਮਰਥਨ ਕਰਦਾ ਹੈ ਜੋ ਬੰਦਰਗਾਹਾਂ, ਰੇਲਵੇ, ਸੜਕਾਂ ਅਤੇ ਉਦਯੋਗਿਕ ਪਾਰਕਾਂ ਦੇ ਵਿਸ਼ਾਲ ਨੈੱਟਵਰਕ ਦੇ ਜ਼ਰੀਏ ਚੀਨ ਨੂੰ ਅਫ਼ਰੀਕਾ, ਏਸ਼ੀਆ ਅਤੇ ਯੂਰਪ ਨਾਲ ਜੋੜੇਗੀ। ਮੁਜ਼ਾਹਿਦ ਨੇ ਇਹ ਵੀ ਕਿਹਾ ਸੀ ਕਿ ਤਾਲਿਬਾਨ ਖੇਤਰ ’ਚ ਰੂਸ ਨੂੰ ਵੀ ਇਕ ਮਹੱਤਵਪੂਰਨ ਹਿੱਸੇਦਾਰੀ ਦੇ ਰੂਪ ’ਚ ਵੇਖਦਾ ਹੈ ਅਤੇ ਉਹ ਰੂਸ ਦੇ ਨਾਲ ਚੰਗੇ ਸੰਬੰਧ ਬਣਾਏ ਰੱਖੇਗਾ। 

ਇਹ ਵੀ ਪੜ੍ਹੋ: ਮਜੀਠੀਆ ਦਾ ਵੱਡਾ ਬਿਆਨ, ਕਿਸਾਨਾਂ ਦੀ ਆੜ ’ਚ ਕਾਂਗਰਸ ਦੇ ਸ਼ਰਾਰਤੀ ਅਨਸਰ ਵਿਗਾੜ ਰਹੇ ਨੇ ਪੰਜਾਬ ਦਾ ਮਾਹੌਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News