ਤਾਲਿਬਾਨ ਨੇ ਹੇਰਾਤ ਦੇ ਸਾਬਕਾ ਪੁਲਸ ਮੁਖੀ ਦੀ ਕੀਤੀ ਹੱਤਿਆ
Saturday, Aug 21, 2021 - 01:21 AM (IST)

ਕਾਬੁਲ – 2 ਦਹਾਕਿਆਂ ਬਾਅਦ ਅਫਗਾਨਿਸਤਾਨ ਦੀ ਸੱਤਾ ’ਤੇ ਕਾਬਿਜ਼ ਹੋਣ ਵਾਲੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਆਪਣਾ ਵਹਿਸ਼ਿਆਨਾ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਕ ਤਾਜ਼ਾ ਘਟਨਾਚੱਕਰ ਵਿਚ ਹੇਰਾਤ ਦੇ ਸਾਬਕਾ ਪੁਲਸ ਮੁਖੀ ਨੂੰ ਫੜ ਕੇ ਗੋਲੀਆਂ ਨਾਲ ਉਡਾ ਦਿੱਤਾ। ਇਕ ਵੀਡੀਓ ਫੁਟੇਜ ਵਿਚ ਸਾਬਕਾ ਪੁਲਸ ਮੁਖੀ ਦੇ ਚਿਹਰੇ ’ਤੇ ਪੱਟੀਆਂ ਬੰਨ੍ਹੀਆਂ ਅਤੇ ਹੱਥ ਬੰਨ੍ਹ ਕਰ ਗੋਡਿਆਂ ਦੇ ਭਾਰ ਬੈਠੇ ਦਿਖਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ’ਤੇ ਤਾਲਿਬਾਨੀ ਅੱਤਵਾਦੀ ਗੋਲੀਆਂ ਦੀਆਂ ਵਾਛੜਾਂ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੰਦੇ ਹਨ। ਬਦਘੀਸ ਸੂਬੇ ਦੇ ਪੁਲਸ ਮੁਖੀ ਰਹੇ ਜਨਰਲ ਹਾਜੀ ਮੁੱਲਾ ਅਹਾਕਜਈ ਨੂੰ ਤਾਲਿਬਾਨ ਨੇ ਤੁਰਕਮੇਨਿਸਤਾਨ ਸਰਹੱਦ ਤੋਂ ਗ੍ਰਿਫਤਾਰ ਕੀਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।