ਤਾਲਿਬਾਨ ਦਾ ਵਹਿਸ਼ੀਪੁਣਾ, ਵਿਅਕਤੀ ਨੂੰ ਮਾਰ ਕੇ ਬਾਜ਼ਾਰ ’ਚ ਲਟਕਾਇਆ

09/25/2021 5:04:46 PM

ਕਾਬੁਲ-ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਸੱਤਾ ਆਉਂਦੇ ਹੀ ਉਥੋਂ ਦੇ ਹਾਲਾਤ ਬਹੁਤ ਖ਼ੌਫ਼ਨਾਕ ਹੋ ਗਏ ਹਨ। ਹਾਲ ਹੀ ’ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਤਾਲਿਬਾਨ ਨੇ ਸ਼ਰੀਆ ਕਾਨੂੰਨਾਂ ਤਹਿਤ ਲੋਕਾਂ ਨੂੰ ਸਜ਼ਾ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਇਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ।

ਤਾਲਿਬਾਨ ਨੇ ਇਕ ਵਿਅਕਤੀ ਨੂੰ ਮਾਰ ਕੇ ਜਨਤਕ ਤੌਰ ’ਤੇ ਲਟਕਾਇਆ
ਦਰਅਸਲ, ਅਫ਼ਗਾਨਿਸਤਾਨ ’ਚ ਇਕ ਸ਼ਖਸ ਨੂੰ ਤਾਲਿਬਾਨ ਨੇ ਮਾਰ ਕੇ ਜਨਤਕ ਤੌਰ ’ਤੇ ਲਟਕਾ ਦਿੱਤਾ ਹੈ, ਜਿਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਨੂੰ ਅਫ਼ਗਾਨਿਸਤਾਨ ਦੇ ਪੱਤਰਕਾਰ ਹਿਜਬੁੱਲ੍ਹਾ ਖਾਨ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਤਾਲਿਬਾਨ ਨੇ ਸ਼ਹਿਰਾਂ ਦੇ ਅੰਦਰ ਜਨਤਕ ਤੌਰ ’ਤੇ ਸਜ਼ਾ-ਏ-ਮੌਤ ਦੇਣਾ ਸ਼ੁਰੂ ਕਰ ਦਿੱਤਾ ਹੈ, ਇਹ ਹੇਰਾਤ ਦਾ ਮਾਮਲਾ ਹੈ।

ਗ਼ਰੀਬੀ ਕਾਰਨ ਹੁਣ ਆਪਣੇ ਬੱਚਿਆਂ ਨੂੰ ਵੇਚਣ ਲਈ ਮਜਬੂਰ ਹੋਏ ਲੋਕ
ਪੱਤਰਕਾਰ ਹਿਜਬੁੱਲ੍ਹਾ ਖਾਨ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਲਿਖਿਆ ਹੈ ਕਿ ਅਫ਼ਗਾਨਿਸਤਾਨ ’ਚ ਇਹ ਦੁਖਦ ਦ੍ਰਿਸ਼ , ਲੋਕ ਗਰੀਬੀ ਕਾਰਨ ਆਪਣੇ ਬੱਚਿਆਂ ਨੂੰ ਵੇਚਣ ਲਈ ਮਜਬੂਰ ਹਨ, ਇਸ ’ਚ ਇਕ ਸ਼ਖਸ ਨੇ ਆਪਣੀ ਗੋਦੀ ’ਚ ਇਕ ਬੱਚਾ ਫੜਿਆ ਹੈ ਤੇ ਦੂਸਰੇ ਹੱਥ ’ਚ ਇਕ ਬੱਚੀ ਦਾ ਹੱਥ ਫੜਿਆ ਹੈ। ਉਹ ਪਖਤੋ ’ਚ ਕੁਝ ਬੁੜਬੁੜਾ ਰਿਹਾ ਹੈ। ਇਸੇ ਵਿਚਾਲੇ ਇਕ ਔਰਤ ਜ਼ਮੀਨ ’ਤੇ ਬੈਠੀ ਦਿਖਾਈ ਦਿੱਤੀ ਹੈ, ਜੋ ਬੁਰਕੇ ’ਚ ਹੈ। ਉਹ ਸ਼ਾਇਦ ਉਸ ਦੀ ਪਤਨੀ ਹੈ। ਸ਼ਖਸ ਆਪਣੀ ਗੋਦੀ ਵਾਲਾ ਬੱਚਾ ਆਪਣੀ ਪਤਨੀ ਨੂੰ ਫੜਾ ਦਿੰਦਾ ਹੈ। ਦੱਸ ਦੇਈਏ ਕਿ ਹਿਜਬੁੱਲ੍ਹਾ ਖਾਨ ਅਫ਼ਗਾਨਿਸਤਾਨ ਦੇ ਸੀਨੀਅਰ ਪੱਤਰਕਾਰ ਹਨ।


Manoj

Content Editor

Related News