ਤਾਲਿਬਾਨ ਨੇ ਬਿਨਾਂ ਹਿਜਾਬ ਦੇ ਔਰਤਾਂ ਨੂੰ ਦਿਖਾਉਣ ਵਾਲੀ ਟੀਵੀ ਸੀਰੀਜ਼ ’ਤੇ ਲਗਾਈ ਪਾਬੰਦੀ

Wednesday, Dec 29, 2021 - 12:09 PM (IST)

ਤਾਲਿਬਾਨ ਨੇ ਬਿਨਾਂ ਹਿਜਾਬ ਦੇ ਔਰਤਾਂ ਨੂੰ ਦਿਖਾਉਣ ਵਾਲੀ ਟੀਵੀ ਸੀਰੀਜ਼ ’ਤੇ ਲਗਾਈ ਪਾਬੰਦੀ

ਕਾਬੁਲ (ਵਾਰਤਾ) : ਤਾਲਿਬਾਨ ਨੇ ਔਰਤਾਂ ਨੂੰ ਬਿਨਾਂ ਹਿਜਾਬ ਦੇ ਦਿਖਾਉਣ ਵਾਲੇ ਟੀਵੀ ਸੀਰੀਜ਼ ਨੂੰ ਪ੍ਰਸਾਰਿਤ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਨੇ ਨਵੇਂ ਜ਼ਮਾਨੇ ਦੇ ਕੱਪੜਿਆਂ ਨੂੰ ਦਰਸਾਉਣ ਵਾਲੇ ਇਸ਼ਤਿਹਾਰਾਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਦੇਸ਼ ਵਿਚ ਅਫ਼ਗਾਨ ਸੱਭਿਆਚਾਰ ਅਤੇ ਸ਼ਰੀਆ ਕਾਨੂੰਨ ਦੇ ਵਿਰੁੱਧ ਵਿਦੇਸ਼ੀ ਟੀਵੀ ਸੀਰੀਜ਼ ਦੇ ਪ੍ਰਸਾਰਨ ਅਤੇ ਅਜਿਹੇ ਗਾਣਿਆਂ ਦੇ ਪ੍ਰਸਾਰਣ ’ਤੇ ਪਾਬੰਦੀ ਹੈ। ਅਫ਼ਗਾਨਿਸਤਾਨ ਵਿਚ ਵਿਦੇਸ਼ੀ ਮੀਡੀਆ ਪ੍ਰਸਾਰਨ ਸਾਰੇ ਨਿਯਮਾਂ ਨੂੰ ਮੰਨਣ ਲਈ ਪਾਬੰਦ ਹੈ।

ਇਸ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਨੂੰ ਸੰਤੁਲਿਤ ਅਤੇ ਅਫ਼ਵਾਹਾਂ ਦੀ ਬਜਾਏ ਠੋਸ ਜਾਣਕਾਰੀ ਦੇ ਆਧਾਰ ’ਤੇ ਖ਼ਬਰਾਂ ਦੇਣ ਦੀ ਹਿਦਾਇਤ ਦਿੱਤੀ ਗਈ ਹੈ। ਦੂਜੇ ਪਾਸੇ ਪੱਤਰਕਾਰਾਂ ਨੂੰ ਡਰ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਕੁੱਝ ਮੀਡੀਆ ਦੇ ਅਦਾਰਿਆਂ ਨੂੰ ਤਾਲਾ ਲੱਗ ਸਕਦਾ ਹੈ। ਇਕ ਮੀਡੀਆ ਕਰਮੀ ਨੇ ਦੱਸਿਆ ਕਿ ਤਾਲਿਬਾਨ ਦੀਆਂ ਪਾਬੰਦੀਆਂ ਮੀਡੀਆ ਦੇ ਕੰਮ ਨੂੰ ਹੋਰ ਔਖਾ ਬਣਾ ਰਹੀਆਂ ਹਨ, ਸੰਤੁਲਿਤ ਖ਼ਬਰਾਂ ਦਾ ਅਰਥ ਸਾਫ਼ ਨਹੀਂ ਹੈ, ਕਿਉਂਕਿ ਮੀਡੀਆ ਕਰਮੀ ਨੂੰ ਤਾਲਿਬਾਨ ਦੀ ਟਿੱਪਣੀ ਲਈ ਦੋ ਤੋਂ ਤਿੰਨ ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।
 


author

cherry

Content Editor

Related News