ਤਾਲਿਬਾਨੀਆਂ ਦੇ ਵੱਖ-ਵੱਖ ਅੱਤਵਾਦੀ ਹਮਲਿਆਂ ''ਚ 61 ਅਫਗਾਨੀਆਂ ਦੀ ਮੌਤ

Tuesday, Oct 17, 2017 - 07:36 PM (IST)

ਤਾਲਿਬਾਨੀਆਂ ਦੇ ਵੱਖ-ਵੱਖ ਅੱਤਵਾਦੀ ਹਮਲਿਆਂ ''ਚ 61 ਅਫਗਾਨੀਆਂ ਦੀ ਮੌਤ

ਕਾਬੁਲ— ਅਫਗਾਨਿਸਤਾਨ 'ਚ ਤਾਲਿਬਾਨੀ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਤਾਲਿਬਾਨ ਨੇ ਮੰਗਲਵਾਰ ਨੂੰ ਦੋ ਸੂਬਿਆਂ 'ਤੇ ਹਮਲਾ ਕੀਤਾ, ਜਿਸ 'ਚ 61 ਲੋਕ ਮਾਰੇ ਗਏ। ਤਾਲਿਬਾਨ ਨੇ ਪਾਕਤਿਆ ਸੂਬੇ ਦੀ ਰਾਜਧਾਨੀ ਗਾਰਦੇਜ 'ਚ ਅਫਗਾਨ ਪੁਲਸ ਨੂੰ ਨਿਸ਼ਾਨਾ ਬਣਾ ਕੇ ਆਤਮਧਘਾਤੀ ਬੰਬ ਧਮਾਕਾ ਕੀਤਾ, ਇਸ ਹਮਲੇ 'ਚ ਪੁਲਸ ਮੁਖੀ ਸਮੇਤ ਘੱਟ ਤੋਂ ਘੱਟ 33 ਲੋਕ ਮਾਰੇ ਗਏ ਤੇ 160 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਇਕ ਰਿਪੋਰਟ ਮੁਤਾਬਕ ਤਾਲਿਬਾਨ ਦੀ ਪੁਲਸ ਨੇ ਇਸ ਦੀ ਜ਼ਿੰਮੇਦਾਰੀ ਲਈ ਹੈ। ਗ੍ਰਹਿ ਮੰਤਰਾਲੇ ਨੇ ਇਸ ਹਮਲੇ 'ਚ ਸ਼ਾਮਲ ਪੰਜੇ ਹਮਲਾਵਰਾਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਨੇ ਗਵਰਨਰ ਦਫਤਰ ਦੇ ਨੇੜੇ ਹਥਿਆਰਬੰਦ ਗੱਡੀ 'ਚ ਧਮਾਕਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਹਮਲੇ 'ਚ ਸੁਰੱਖਿਆ ਬਲਾਂ ਦੇ 15 ਕਰਮਚਾਰੀ ਮਾਰੇ ਗਏ ਤੇ 12 ਹੋਰ ਜ਼ਖਮੀ ਹੋ ਗਏ ਤੇ ਇਸ ਤੋਂ ਇਲਾਵਾ ਇਸ ਹਮਲੇ 'ਚ 13 ਆਮ ਨਾਗਰਿਕਾਂ ਦੀ ਮੌਤ ਹੋ ਗਈ ਤੇ 7 ਹੋਰ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਦਾਰੀ ਵੀ ਤਾਲਿਬਾਨ ਨੇ ਆਪਣੇ ਸਿਰ ਲਈ ਸੀ।


Related News