ਤਾਲਿਬਾਨ ਦੇ ਹਮਲੇ ''ਚ 20 ਅਫਗਾਨੀ ਫੌਜੀਆਂ ਤੇ ਪੁਲਸ ਕਰਮਚਾਰੀਆਂ ਦੀ ਮੌਤ

Wednesday, Mar 04, 2020 - 02:00 PM (IST)

ਤਾਲਿਬਾਨ ਦੇ ਹਮਲੇ ''ਚ 20 ਅਫਗਾਨੀ ਫੌਜੀਆਂ ਤੇ ਪੁਲਸ ਕਰਮਚਾਰੀਆਂ ਦੀ ਮੌਤ

ਕੁੰਦੁਜ- ਤਾਲਿਬਾਨ ਵਲੋਂ ਰਾਤ ਵੇਲੇ ਕੀਤੇ ਗਏ ਹਮਲਿਆਂ ਵਿਚ ਅਫਗਾਨ ਫੌਜ ਤੇ ਪੁਲਸ ਦੇ ਘੱਟ ਤੋਂ ਘੱਟ 20 ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਏ.ਐਫ.ਪੀ. ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹਨਾਂ ਦੀ ਬਾਗੀਆਂ ਦੇ ਸਿਆਸੀ ਮੁਖੀ ਨਾਲ ਬਹੁਤ ਚੰਗੀ ਗੱਲਬਾਤ ਹੋਈ ਹੈ।

ਰਾਸ਼ਟਰੀ ਕੌਂਸਲ ਦੇ ਮੈਂਬਰ ਸੈਫੁਲਾਹ ਅਮੀਰੀ ਨੇ ਦੱਸਿਆ ਕਿ ਤਾਲਿਬਾਨ ਦੇ ਲੜਾਕਿਆਂ ਨੇ ਬੀਤੀ ਰਾਤ ਕੁੰਦੁਜ ਜ਼ਿਲੇ ਦੇ ਇਮਾਮ ਸਾਹਿਬ ਜ਼ਿਲੇ ਵਿਚ ਫੌਜ ਦੀਆਂ ਘੱਟ ਤੋਂ ਘੱਟ ਤਿੰਨ ਚੌਕੀਆਂ 'ਤੇ ਹਮਲਾ ਕੀਤਾ। ਇਸ ਵਿਚ ਘੱਟ ਤੋਂ ਘੱਟ 10 ਫੌਜੀਆਂ ਤੇ ਚਾਰ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਵਿਧਰੋਹੀਆਂ ਨੇ ਮੰਗਲਵਾਰ ਰਾਤ ਉਰੂਜਗਨ ਵਿਚ ਵੀ ਪੁਲਸ 'ਤੇ ਹਮਲਾ ਕਰ ਦਿੱਤਾ। ਗਵਰਨਰ ਦੇ ਬੁਲਾਰੇ ਜੇਰਗਈ ਨੇ ਏ.ਐਫ.ਪੀ. ਨੂੰ ਕਿਹਾ ਕਿ ਹਮਲੇ ਵਿਚ 6 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਤੇ 7 ਹੋਰ ਲੋਕ ਜ਼ਖਮੀ ਹੋ ਗਈ।


author

Baljit Singh

Content Editor

Related News