ਤਾਲਿਬਾਨ ਦਾ ਅਮਰੀਕਾ ਨੂੰ ਭਰੋਸਾ–ਕਿਸੇ ਨੂੰ ਵੀ ਕਾਬੁਲ ਹਵਾਈ ਅੱਡੇ ’ਤੇ ਨਹੀਂ ਰੋਕਿਆ ਜਾਵੇਗਾ

Sunday, Aug 22, 2021 - 03:56 PM (IST)

ਤਾਲਿਬਾਨ ਦਾ ਅਮਰੀਕਾ ਨੂੰ ਭਰੋਸਾ–ਕਿਸੇ ਨੂੰ ਵੀ ਕਾਬੁਲ ਹਵਾਈ ਅੱਡੇ ’ਤੇ ਨਹੀਂ ਰੋਕਿਆ ਜਾਵੇਗਾ

ਵਾਸ਼ਿੰਗਟਨ (ਯੂ.ਐੱਨ.ਆਈ.): ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੀਡ ਪ੍ਰਾਈਸ ਨੇ ਦੱਸਿਆ ਕਿ ਤਾਲਿਬਾਨ ਨੇ ਅਮਰੀਕਾ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਕਿਸੇ ਨੂੰ ਵੀ ਕਾਬੁਲ ਹਵਾਈ ਅੱਡੇ ’ਤੇ ਪਹੁੰਚਣ ਤੋਂ ਨਹੀਂ ਰੋਕੇਗਾ ਅਤੇ ਨਾ ਹੀ ਅਮਰੀਕੀ ਮੁਹਿੰਮ ਵਿਚ ਦਖਲ ਦੇਵੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਅਧਿਕਾਰੀ ਉਨ੍ਹਾਂ ਵਿਅਕਤੀਆਂ ਦੇ ਸੰਪਰਕ ਵਿਚ ਹਨ, ਜੋ ਅਫਗਾਨਿਸਤਾਨ ਤੋਂ ਜਾਣਾ ਚਾਹੁੰਦੇ ਹਨ। ਕਾਬੁਲ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਸੁਰੱਖਿਅਤ ਪਹੁੰਚਾਉਣਾ ਯਕੀਨੀ ਬਣਾਉਣ ਲਈ ਅਸੀਂ ਜ਼ਰੂਰੀ ਦਸਤਾਵੇਜ਼ ਜਾਰੀ ਕਰ ਰਹੇ ਹਾਂ।


author

Vandana

Content Editor

Related News