ਤਾਲਿਬਾਨ ਨੇ ਪੁਲਸ ਹੈਡਕੁਆਰਟਰ ''ਤੇ ਕੀਤਾ ਹਮਲਾ
Sunday, May 05, 2019 - 06:54 PM (IST)

ਕਾਬੁਲ (ਏ.ਪੀ.)- ਤਾਲਿਬਾਨ ਬਾਗੀਆਂ ਨੇ ਅਫਗਾਨਿਸਤਾਨ ਦੇ ਉੱਤਰੀ ਬਗਲਾਨ ਸੂਬੇ ਦੀ ਰਾਜਧਾਨੀ ਵਿਚ ਇਕ ਪੁਲਸ ਹੈਡਕੁਆਰਟਰ 'ਤੇ ਹਮਲਾ ਕੀਤਾ ਅਤੇ ਕੰਪਲੈਕਸ ਅੰਦਰ ਮੁਕਾਬਲਾ ਚੱਲ ਰਿਹਾ ਹੈ। ਅਫਗਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਸੂਬਾ ਕੌਂਸਲ ਮੁਖੀ ਸਫਦਰ ਮੋਹਿਨੀ ਨੇ ਦੱਸਿਆ ਕਿ ਐਤਵਾਰ ਨੂੰ ਸੁਰੱਖਿਆ ਹੈਡਕੁਆਰਟਰ ਦੇ ਬਾਹਰ ਇਕ ਵੱਡਾ ਧਮਾਕਾ ਕੀਤਾ ਗਿਆ। ਜ਼ਖਮੀਆਂ ਦੀ ਠੀਕ-ਠਾਕ ਗਿਣਤੀ ਦਾ ਪਤਾ ਅਜੇ ਨਹੀਂ ਚੱਲ ਸਕਿਆ ਹੈ। ਤਾਲਿਬਾਨ ਦੇ ਇਕ ਬੁਲਾਰੇ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਇਕ ਆਤਮਘਾਤੀ ਹਮਲਾਵਰ ਨੇ ਧਮਾਕਿਆਂ ਦੀ ਵਰਤੋਂ ਕੀਤੀ। ਸੂਬਾ ਗਵਰਨਰ ਦੇ ਬੁਲਾਰੇ ਮਹਿਮੂਦ ਹਕਮਲ ਨੇ ਐਤਵਾਰ ਨੂੰ ਪੁਲਸ ਹੈਡਕੁਆਰਟਰ 'ਤੇ ਹੋਏ ਹਮਲੇ ਦੀ ਪੁਸ਼ਟੀ ਕੀਤੀ ਹੈ।