ਤਾਲਿਬਾਨ ਦਾ ਦਾਅਵਾ: ਅਫ਼ਗਾਨਿਸਤਾਨ ’ਚ ਫ਼ਿਰ ਦੂਤਾਵਾਸ ਖੋਲ੍ਹੇਗਾ ਇਟਲੀ
Saturday, Sep 04, 2021 - 12:50 PM (IST)

ਮਾਸਕੋ: ਤਾਲਿਬਾਨ ਦਾ ਦਾਅਵਾ ਹੈ ਕਿ ਇਟਲੀ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਆਪਣਾ ਦੂਤਾਵਾਸ ਫ਼ਿਰ ਤੋਂ ਖੋਲ੍ਹਣ ਦਾ ਵਾਅਦਾ ਕੀਤਾ ਹੈ। ਤਾਲਿਬਾਨ ਦੇ ਰਾਜੀਨਿਤਕ ਦਫ਼ਤਰ ਦੇ ਬੁਲਾਰੇ ਮੁਹੰਮਦ ਨਈਮ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਨੇ ਟਵੀਟ ਕੀਤਾ, ਅੱਜ ਅਫ਼ਗਾਨਿਸਤਾਨ ਦੇ ਰਾਜਨੀਤਿਕ ਦਫ਼ਤਰ ਨੇ ਇਟਲੀ ਦੇ ਪ੍ਰਧਾਨ ਮੰਤਰੀ (ਮਾਰੀਓ ਡ੍ਰੈਗੀ) ਦੇ ਵਫ਼ਦ ਨਾਲ ਬੈਠਕ ਕੀਤੀ। ਇਟਲੀ ਨੇ ਅਫ਼ਗਾਨਿਸਤਾਨ ’ਚ ਆਪਣਾ ਦੂਤਾਵਾਸ ਫ਼ਿਰ ਤੋਂ ਖੋਲ੍ਹਣ ਦਾ ਵਾਅਦਾ ਕੀਤਾ ਹੈ।
ਵਿਸ਼ਵ ’ਚ ਕਈ ਹੋਰ ਦੇਸ਼ਾਂ ਦੇ ਨਾਲ ਇਟਲੀ ਨੇ ਵੀ ਅਗਸਤ ਦੇ ਅੱਧ ਤੱਕ ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕੰਟਰੋਲ ਹੋਣ ਦੇ ਬਾਅਦ ਇਸ ਏਸ਼ੀਆਈ ਦੇਸ਼ਤੋਂ ਆਪਣੇ ਅਧਿਕਾਰੀਆਂ, ਨਾਗਰਿਕਾਂ ਅਤੇ ਸਹਿਯੋਗੀਆਂ ਨੂੰ ਕੱਢਣ ਲਈ ਮੁਹਿੰਮ ਸ਼ੁਰੂ ਕੀਤਾ ਅਤੇ ਆਪਣਾ ਦੂਤਾਵਾਸ ਬੰਦ ਕਰ ਦਿੱਤਾ। ਜਾਪਾਨ ਅਤੇ ਨੀਦਰਲੈਂਡ ਵਰਗੇ ਕੁੱਝ ਦੇਸ਼ਾਂ ਨੇ ਆਪਣੇ ਦੂਤਾਵਾਸ ਨੂੰ ਅਫ਼ਗਾਨਿਸਤਾਨ ਤੋਂ ਕਤਰ ਦੀ ਰਾਜਧਾਨੀ ਦੋਹਾ ’ਚ ਤਬਦੀਲ ਕਰ ਦਿੱਤਾ।