ਤਾਲਿਬਾਨ ਦਾ ਨਵਾਂ ਫਰਮਾਨ, ''ਅਫੀਮ'' ਦੀ ਖੇਤੀ ''ਤੇ ਲਗਾਈ ਰੋਕ

Monday, Aug 30, 2021 - 01:28 PM (IST)

ਤਾਲਿਬਾਨ ਦਾ ਨਵਾਂ ਫਰਮਾਨ, ''ਅਫੀਮ'' ਦੀ ਖੇਤੀ ''ਤੇ ਲਗਾਈ ਰੋਕ

ਕਾਬੁਲ (ਬਿਊਰੋ): ਅਫਗਾਨਿਸਤਾਨ ਤੋਂ ਵਿਦੇਸ਼ੀ ਫ਼ੌਜੀਆਂ ਦਾ ਵਾਪਸ ਪਰਤਣਾ ਜਾਰੀ ਹੈ। ਇਸ ਵਿਚਕਾਰ ਹੁਣ ਤਾਲਿਬਾਨ ਆਪਣੀ ਸਰਕਾਰ ਬਣਾਉਣ ਵੱਲ ਰੁੱਖ਼ ਕਰ ਚੁੱਕਾ ਹੈ। ਤਾਲਿਬਾਨ ਆਪਣੇ ਰਾਜ ਵਿਚ ਕਈ ਤਬਦੀਲੀਆਂ ਕਰ ਰਿਹਾ ਹੈ ਅਤੇ ਇਸ ਬਾਰੇ ਲੋਕਾਂ ਨੂੰ  ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਇਕ ਅਹਿਮ ਤਬਦੀਲੀ ਜਿਹੜੀ ਤਾਲਿਬਾਨ ਨੇ ਕੀਤੀ ਹੈ ਉਹ ਇਹ ਹੈ ਕਿ ਹੁਣ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ 'ਤੇ ਰੋਕ ਲਗਾ ਦਿੱਤੀ ਗਈ ਹੈ।

ਤਾਲਿਬਾਨ ਨੇ ਅਫਗਾਨਿਸਤਾਨ ਦੇ ਕਈ ਪਿੰਡਾਂ ਵਿਚ ਇਹ ਫਰਮਾਨ ਕਿਸਾਨਾਂ ਤੱਕ ਪਹੁੰਚਾ ਦਿੱਤਾ ਹੈ ਕਿ ਹੁਣ ਉਹ ਅਫੀਮ ਦੀ ਖੇਤੀ ਨਾ ਕਰਨ ਕਿਉਂਕਿ ਇਸ ਨੂੰ ਦੇਸ਼ ਵਿਚ ਬੈਨ ਕੀਤਾ ਜਾ ਰਿਹਾ ਹੈ। ਵਾਲ ਸ੍ਰਟੀਟ ਜਨਰਲ ਦੀ ਖ਼ਬਰ ਮੁਤਾਬਕ ਕੰਧਾਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਭ ਤੋਂ ਵੱਧ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਇੱਥੇ ਹੁਣ ਕਿਸਾਨਾਂ ਨੂੰ ਇਸ ਦੀ ਖੇਤੀ ਨਾ ਕਰਨ ਦਾ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ -ਇੰਸਟਾਗ੍ਰਾਮ ਦੇ ਇਨਫਲੂਐਂਸਰ ਨੇ ਅਫਗਾਨਿਸਤਾਨ ’ਚੋਂ ਦਰਜਨਾਂ ਲੋਕਾਂ ਨੂੰ ਕੱਢਣ ’ਚ ਮਦਦ ਕੀਤੀ

ਤਾਲਿਬਾਨ ਦੇ ਇਸ ਫਰਮਾਨ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਦੇ ਬਾਜ਼ਾਰ ਵਿਚ ਅਫੀਮ ਦੀ ਕੀਮਤ ਵੱਧ ਗਈ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅੱਗੇ ਅਫੀਮ ਦਾ ਭਵਿੱਖ ਹਨੇਰੇ ਵਿਚ ਹੈ ਮਤਲਬ ਸੁਰੱਖਿਅਤ ਨਹੀਂ ਹੈ। ਇੱਥੇ ਦੱਸ ਦਈਏ ਕਿ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਦਾ ਜ਼ਿਕਰ ਕੀਤਾ ਸੀ ਕਿ ਤਾਲਿਬਾਨ ਦੇ ਰਾਜ ਵਿਚ ਡਰਗੱਜ਼ ਨੂੰ ਇਜਾਜ਼ਤ ਨਹੀਂ ਮਿਲੇਗੀ।

ਐਲਾਨ ਮਗਰੋਂ ਕੀਮਤਾਂ ਵਿਚ ਵਾਧਾ
ਜਾਣਕਾਰੀ ਮੁਤਾਬਕ ਤਾਲਿਬਾਨ ਦੇ ਇਸ ਫਰਮਾਨ ਦੇ ਬਾਅਦ ਅਫੀਮ ਦੀ ਕੀਮਤ 70 ਡਾਲਰ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਤਾਲਿਬਾਨ ਦਾ ਇਹ ਫ਼ੈਸਲਾ ਇਸ ਲਈ ਵੀ ਹੈਰਾਨ ਕਰਨ ਵਾਲਾ ਹੈ ਕਿਉਂਕਿ ਲੰਬੇਂ ਸਮੇਂ ਤੋਂ ਉਹ ਖੁਦ ਇਸ ਕਾਰੋਬਾਰ ਦਾ ਸਭ ਤੋਂ ਵੱਡਾ ਹਿੱਸੇਦਾਰ ਰਿਹਾ ਹੈ। ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਅਫੀਮ ਦੀ ਖੇਤੀ 'ਤੇ ਵਸੂਲੀ ਕੀਤੀ ਜਾਂਦੀ ਸੀ। ਇਹ ਤਾਲਿਬਾਨ ਦੀ ਆਮਦਨੀ ਦਾ ਵੱਡਾ ਸਰੋਤ ਸੀ। ਤਾਲਿਬਾਨ ਦੇ ਇਸ ਫ਼ੈਸਲੇ ਨਾਲ ਲੋਕਾਂ ਵਿਚ ਨਾਰਾਜ਼ਗੀ ਹੈ ਪਰ ਉਹਨਾਂ ਕੋਲ ਕੋਈ ਹੋਰ ਵਿਕਲਪ ਨਹੀਂ ਹੈ। ਅਮਰੀਕਾ ਨੇ ਵੀ ਲੰਬੇ ਸਮੇਂ ਤੱਕ ਅਫਗਾਨਿਤਾਨ ਵਿਚ ਅਫੀਮ ਦੀ ਖੇਤੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋ ਸਕਿਆ ਸੀ। ਅਫਗਾਨਿਸਤਾਨ ਵਿਚੋਂ ਵੱਡੀ ਮਾਤਰਾ ਵਿਚ ਅਫੀਮ ਦੂਜੇ ਦੇਸ਼ਾਂ ਵਿਚ ਸਪਲਾਈ ਕੀਤੀ ਜਾਂਦੀ ਹੈ।


author

Vandana

Content Editor

Related News