ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ’ਚ ਵਹਿਸ਼ੀਪੁਣੇ ਦੀਆਂ ਖਬਰਾਂ, ਹਥਿਆਰ ਸੁੱਟ ਚੁੱਕੇ ਸੁਰੱਖਿਆ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ
Wednesday, Aug 25, 2021 - 10:47 AM (IST)
ਜਨੇਵਾ (ਭਾਸ਼ਾ)-ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਮਿਸ਼ੇਲ ਬੈਸ਼ਲੇਟ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿਚ ਵਹਿਸ਼ੀਪੁਣੇ ਨਾਲ ਸਬੰਧਤ ਪੱਕੀਆਂ ਖਬਰਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਆਮ ਲੋਕਾਂ ਅਤੇ ਹਥਿਆਰ ਸੁੱਟ ਚੁੱਕੇ ਸੁਰੱਖਿਆ ਮੁਲਾਜ਼ਮਾਂ ਨੂੰ ਤੱਤਕਾਲ ਮੌਤ ਦੀ ਸਜ਼ਾ ਦਿੱਤੇ ਜਾਣ, ਬਾਲ ਫੌਜੀਆਂ ਦੀ ਭਰਤੀ, ਔਰਤਾਂ ਦੀ ਆਜ਼ਾਦੀ ਨਾਲ ਘੁੰਮਣ ਅਤੇ ਕੁੜੀਆਂ ਦੇ ਸਕੂਲ ਜਾਣ ’ਤੇ ਰੋਕ ਲਗਾਉਣ ਵਰਗੇ ਕੰਮ ਕਰ ਰਿਹਾ ਹੈ ਅਤੇ ਸ਼ਾਂਤੀ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦਾ ਦਮਨ ਕੀਤਾ ਜਾ ਰਿਹਾ ਹੈ।
ਇਹ ਵੀ ਪਡ਼੍ਹੋ ਪਡ਼੍ਹੋ : ਪਾਕਿਸਤਾਨ ’ਚ ਤਾਲਿਬਾਨ ਦੀ ਜਿੱਤ ਦਾ ਜਸ਼ਨ, ਅੱਤਵਾਦੀਆਂ ਨੇ ਗੋਲੀਆਂ ਚਲਾਉਂਦੇ ਹੋਏ ਕੱਢੀ ਰੈਲੀ
ਬੈਸ਼ਲੇਟ ਨੇ ਕਿਹਾ ਕਿ ਮਨੁੱਖੀ ਅਧਿਕਾਰ ਉਲੰਘਣਾ ਦੀਆਂ ਖਬਰਾਂ ਦੀ ਜਾਂਚ ਲਈ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਜੰਗ ਪ੍ਰਭਾਵਿਤ ਦੇਸ਼ ’ਤੇ ਕੌਮਾਂਤਰੀ ਭਾਈਚਾਰੇ ਦੀ ਕੋਸ਼ਿਸ਼ ਅਜਾਈਂ ਨਹੀਂ ਜਾਣੀ ਚਾਹੀਦੀ ਹੈ। ਇਸ ਫੈਸਲਾਕੁੰਨ ਘੜੀ ਵਿਚ ਅਫਗਾਨਿਸਤਾਨ ਦੇ ਲੋਕ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਮਨੁੱਖੀ ਅਧਿਕਾਰ ਪ੍ਰੀਸ਼ਦ ਵੱਲ ਦੇਖ ਰਹੇ ਹਨ। ਬੈਸ਼ਲੇਟ ਅਫਗਾਨਿਸਤਾਨ ਵਿਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸਥਿਤੀ ’ਤੇ ਲਗਭਗ ਨਜ਼ਰ ਰੱਖਣ ਲਈ ਇਕ ਸਮਰਪਿਤ ਤੰਤਰ ਦੀ ਸਥਾਪਨਾ ਕਰਨ ਅਤੇ ਹਿੰਮਤੀ ਅਤੇ ਠੋਸ ਕਾਰਵਾਈ ਕਰਨ ਦੀ ਬੇਨਤੀ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।