ਤਾਲਿਬਾਨ ਨੇ ਅਫਗਾਨ ਪੁਲਸ ਦੇ ਗਸ਼ਤੀ ਦਲ ''ਤੇ ਕੀਤਾ ਹਮਲਾ, 5 ਦੀ ਮੌਤ

Monday, May 07, 2018 - 01:20 PM (IST)

ਕਾਬੁਲ— ਦੱਖਣੀ ਕੰਧਾਰ ਸੂਬੇ ਵਿਚ ਅਫਗਾਨ ਪੁਲਸ ਦੇ ਗਸ਼ਤੀ ਦਲ 'ਤੇ ਹੋਏ ਹਮਲੇ ਵਿਚ ਘੱਟ ਤੋਂ ਘੱਟ 5 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਤਾਲਿਬਾਨ ਨੇ ਕੀਤਾ ਸੀ। ਕੰਧਾਰ ਸੂਬੇ ਦੇ ਪੁਲਸ ਮੁਖੀ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਸਰਹੱਦ 'ਤੇ ਲੱਗਦੇ ਮਾਰੂਫ ਜ਼ਿਲੇ ਨੇੜੇ ਐਤਵਾਰ ਨੂੰ ਹੋਏ ਹਮਲੇ ਵਿਚ 9 ਹੋਰ ਪੁਲਸ ਕਰਮਚਾਰੀ ਜ਼ਖਮੀ ਹੋਏ।
ਬੁਲਾਰੇ ਜਿਆ ਦੁਰਰਾਨੀ ਨੇ ਦੱਸਿਆ ਕਿ ਮੁਕਾਬਲੇ ਵਿਚ 15 ਤਾਲਿਬਾਨੀ ਲੜਾਕਿਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋਏ। ਦੁਰਰਾਨੀ ਨੇ ਦੱਸਿਆ ਕਿ ਮੁਕਾਬਲਾ ਕਈ ਘੰਟਿਆਂ ਤੱਕ ਚੱਲਿਆ। ਤਾਲਿਬਾਨ ਦੇ ਇਕ ਬੁਲਾਰੇ ਯੂਸੁਫ ਅਹਿਮਦੀ ਨੇ ਮੀਡੀਆ ਨੂੰ ਭੇਜੇ ਬਿਆਨ ਵਿਚ ਇਸ ਹਮਲੇ ਦੀ ਜ਼ਿੰਮੇਦਾਰੀ ਲਈ। ਇਹ ਅੱਤਵਾਦੀ ਸਮੂਹ ਨਿਯਮਿਤ ਰੂਪ ਨਾਲ ਅਫਗਾਨ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਰਹਿੰਦਾ ਹੈ, ਕਿਉਂਕਿ ਦੱਖਣੀ ਸੂਬਿਆਂ ਵਿਚ ਇਹ ਜ਼ਿਆਦਾ ਸਰਗਰਮ ਹੈ।


Related News